ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਿਮੀ ਸੇਨ ਕਿਸੇ ਸਮੇਂ ਵੱਡੇ ਪਰਦੇ 'ਤੇ ਤਹਿਲਕਾ ਮਚਾਉਂਦੀ ਹੁੰਦੀ ਸੀ। ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ ਪਰ ਆਪਣੇ ਕਰੀਅਰ ਦੇ ਪੀਕ 'ਤੇ ਇਹ ਇੰਡਸਟਰੀ ਛੱਡ ਦਿੱਤੀ ਸੀ। ਉਹ ਬਾਲੀਵੁੱਡ ਤੋਂ ਅਚਾਨਕ ਗਾਇਬ ਹੋ ਗਈ ਸੀ। 'ਹੰਗਾਮਾ' (2003), 'ਧੂਮ' (2004), 'ਦੀਵਾਨੇ ਹੋਏ ਪਾਗਲ' (2005), 'ਫਿਰ ਹੇਰਾ ਫੇਰੀ' ਅਤੇ 'ਗੋਲਮਾਲ : ਫਨ ਅਨਲਿਮਟਿਡ' (2006) ਵਰਗੀਆਂ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਰਿਮੀ ਸੇਨ ਕਈ ਸਾਲਾਂ ਤੋਂ ਇੰਡਸਟਰੀ ਤੋਂ ਗਾਇਬ ਹੈ। 42 ਸਾਲਾ ਅਦਾਕਾਰਾ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਬਾਲੀਵੁੱਡ ਤੋਂ ਆਪਣੇ ਅਚਾਨਕ ਗਾਇਬ ਹੋਣ ਦਾ ਕਾਰਨ ਦੱਸਿਆ।
ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼
ਰਿਮੀ ਸੇਨ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ- ''ਮੈਂ ਕਾਮੇਡੀ ਫ਼ਿਲਮਾਂ ਕਰਕੇ ਥੱਕ ਗਈ ਸੀ। ਪਹਿਲਾਂ ਮੇਰੇ ਲਈ ਜ਼ਿਆਦਾ ਰੋਲ ਨਹੀਂ ਹੁੰਦੇ ਸਨ। ਮੇਰੇ ਕੋਲ ਸਿਰਫ਼ ਫਰਨੀਚਰ ਰੋਲ ਹੁੰਦਾ ਸੀ। ਮੈਨੂੰ ਹੰਗਾਮਾ ਅਤੇ ਜੌਨੀ ਗੱਦਾਰ ਵਰਗੀਆਂ ਕੁਝ ਹੀ ਫ਼ਿਲਮਾਂ 'ਚ ਚੰਗੀਆਂ ਭੂਮਿਕਾਵਾਂ ਮਿਲੀਆਂ ਹਨ ਪਰ ਉਸ ਤੋਂ ਬਾਅਦ ਦੀਆਂ ਫ਼ਿਲਮਾਂ ਨਹੀਂ ਚੱਲੀਆਂ ਅਤੇ ਮੈਂ ਅਜਿਹਾ ਹੀ ਕੰਮ ਕਰਨਾ ਚਾਹੁੰਦੀ ਸੀ।'' ਰਿਮੀ ਸੇਨ ਨੇ ਸਲਮਾਨ ਖ਼ਾਨ ਵਲੋਂ ਹੋਸਟ ਕੀਤੇ ਗਏ ਪ੍ਰਸਿੱਧ ਰਿਐਲਿਟੀ ਸ਼ੋਅ 'ਬਿੱਗ ਬੌਸ' ਅਤੇ ਫ਼ਿਲਮ 'ਬੁੱਧੀਆ ਸਿੰਘ : ਬੌਰਨ ਟੂ ਰਨ' ਦੇ ਨਾਲ ਵਾਪਸੀ ਕੀਤੀ ਸੀ। ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਰਿਮੀ ਸੇਨ ਨੇ ਕਿਹਾ- ''ਮੈਂ ਫਿਲਮ ਇੰਡਸਟਰੀ ਦੇ ਕਿਸੇ ਨਾਲ ਸੰਪਰਕ 'ਚ ਨਹੀਂ ਹਾਂ। ਮੈਂ ਕਿਸੇ ਤੋਂ ਮਦਦ ਨਹੀਂ ਮੰਗ ਸਕਦੀ। ਇੱਥੇ ਜਦੋਂ ਤੱਕ ਤੁਸੀਂ ਪੈਰੀ ਨਾ ਪਓ ਕਿਸੇ ਦੇ, ਉਦੋਂ ਤੱਕ ਤੁਹਾਨੂੰ ਮਦਦ ਨਹੀਂ ਮਿਲਦੀ ਹੈ। ਦੂਜੇ ਲੋਕ ਆਪਣੇ ਫ਼ਾਇਦੇ ਬਾਰੇ ਕਿਉਂ ਨਹੀਂ ਸੋਚਣਗੇ? ਕੋਈ ਕਿਸੇ ਦੀ ਮਦਦ ਕਰਨ ਲਈ ਆਪਣੇ ਰਸਤੇ ਤੋਂ ਕਿਉਂ ਹਟੇਗਾ? ਮੈਂ ਹੋਰ ਅਦਾਕਾਰਾਂ ਵਾਂਗ ਆਪਣੇ ਆਪ ਨੂੰ ਮਾਰਕੀਟਿੰਗ ਕਰਨ 'ਚ ਚੰਗੀ ਨਹੀਂ ਸੀ। ਇਸ ਇੰਡਸਟਰੀ 'ਚ ਬਹੁਤ ਕੁਝ ਦਾਅ 'ਤੇ ਲੱਗਦਾ ਹੈ। ਟੈਲੇਂਟ ਬਾਅਦ 'ਚ ਆਉਂਦਾ ਹੈ, ਤੁਹਾਨੂੰ ਪਹਿਲਾਂ ਲੋਕਾਂ ਨੂੰ ਸੰਭਾਲਣਾ ਆਉਣਾ ਚਾਹੀਦਾ ਹੈ। ਨਹੀਂ ਤਾਂ ਕੁਝ ਨਹੀਂ ਹੋ ਸਕਦਾ। ਟੈਲੇਂਟ ਸਟੋਰ ਰੂਮ 'ਚ ਪਿਆ ਰਹਿ ਜਾਵੇਗਾ। ਮੈਨੂੰ ਵੇਚਣਾ ਅਤੇ ਪੀ. ਆਰ. ਕਰਨਾ ਨਹੀਂ ਆਉਂਦਾ ਸੀ।''
ਇਹ ਖ਼ਬਰ ਵੀ ਪੜ੍ਹੋ- ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ
ਦੱਸਣਯੋਗ ਹੈ ਕਿ ਰਿਮੀ ਸੇਨ ਨੇ ਆਪਣੇ ਕਰੀਅਰ ਦੇ ਟੌਪ 'ਤੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਤੀਜਾਵਾਦ ਅਤੇ ਫ਼ਿਲਮਾਂ 'ਚ ਔਰਤਾਂ ਲਈ ਚੰਗੇ ਰੋਲ ਨਾ ਮਿਲਣ ਵਰਗੇ ਕਈ ਕਾਰਨਾਂ ਦਾ ਹਵਾਲਾ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਕਾਰਨ ਉਹ ਆਪਣੇ ਕਰੀਅਰ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'Kalki 2898 AD' Review: ਪ੍ਰਭਾਸ-ਦੀਪਿਕਾ ਦੀ 'ਕਲਕੀ 2898 ਏ.ਡੀ.' ਨੇ ਲੋਕਾਂ ਨੂੰ ਕੀਤਾ ਖੁਸ਼
NEXT STORY