ਮੁੰਬਈ (ਬਿਊਰੋ)– ਬਾਲੀਵੁੱਡ ਦੇ ਸਵਰਗੀ ਅਦਾਕਾਰ ਰਿਸ਼ੀ ਕਪੂਰ ਦੀ ਆਖਰੀ ਫ਼ਿਲਮ ‘ਸ਼ਰਮਾ ਜੀ ਨਮਕੀਨ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਰਿਸ਼ੀ ਕਪੂਰ ‘ਸ਼ਰਮਾ ਜੀ’ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਨਾਲ ਹੀ ਸੀਨੀਅਰ ਅਦਾਕਾਰ ਪਰੇਸ਼ ਰਾਵਲ ਵੀ ਇਸੇ ਰੋਲ ’ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ
ਫ਼ਿਲਮ ਦਾ ਟਰੇਲਰ ਕਾਫੀ ਮਜ਼ੇਦਾਰ ਹੈ। ਇਸ ਟਰੇਲਰ ’ਚ ਤੁਸੀਂ ਬਾਲੀਵੁੱਡ ਦੇ ਦੋਵਾਂ ਦਿੱਗਜਾਂ ਨੂੰ ਜ਼ਬਰਦਸਤ ਕੰਮ ਕਰਦੇ ਦੇਖ ਸਕਦੇ ਹੋ। ਇਸ ਟਰੇਲਰ ’ਚ ਸ਼ਰਮਾ ਜੀ ਨਾਂ ਦੇ ਰਿਟਾਇਰਡ ਸ਼ਖ਼ਸ ਨੂੰ ਦਿਖਾਇਆ ਗਿਆ ਹੈ। ਸ਼ਰਮਾ ਜੀ ਨੌਕਰੀ ਤੋਂ ਫਾਰਗ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਪਤਨੀ ਵੀ ਦੁਨੀਆ ’ਚ ਨਹੀਂ ਹੈ। ਅਜਿਹੇ ’ਚ ਨੌਕਰੀ ਖ਼ਤਮ ਹੋਣ ਤੋਂ ਬਾਅਦ ਸ਼ਰਮਾ ਜੀ ਵੱਖ-ਵੱਖ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਕ ਚੀਜ਼ ਜੋ ਸ਼ਰਮਾ ਜੀ ਨੂੰ ਪਸੰਦ ਹੈ, ਉਹ ਹੈ ਖਾਣਾ ਬਣਾਉਣਾ। ਅਜਿਹੇ ’ਚ ਉਹ ਆਪਣੇ ਪੁੱਤਰ ਨੂੰ ਕਹਿੰਦੇ ਹਨ ਕਿ ਉਹ ਚਾਟ ਦੀ ਦੁਕਾਨ ਲਗਾਉਣਾ ਸ਼ੁਰੂ ਕਰਨਗੇ। ਹਾਲਾਂਕਿ ਸ਼ਰਮਾ ਜੀ ਦਾ ਪੁੱਤਰ ਪਿਤਾ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੈ ਤੇ ਉਨ੍ਹਾਂ ਨੂੰ ਝਿੜਕਦਾ ਵੀ ਹੈ।
ਇਸ ਫ਼ਿਲਮ ’ਚ ਰਿਸ਼ੀ ਕਪੂਰ ਤੇ ਪਰੇਸ਼ ਰਾਵਲ ਦੀ ਬਿਹਤਰੀਨ ਪੇਸ਼ਕਾਰੀ ਦੇਖਣ ਨੂੰ ਮਿਲਣ ਵਾਲੀ ਹੈ। ਟਰੇਲਰ ’ਚ ਦੋਵਾਂ ਦੀ ਕਲਾਕਾਰਾਂ ਨੇ ਕਮਾਲ ਦਾ ਕੰਮ ਕੀਤਾ ਹੈ। ਇਹ ਟਰੇਲਰ ਮਸਤੀ-ਮਜ਼ਾਕ ਦੇ ਨਾਲ-ਨਾਲ ਭਾਵਨਾਵਾਂ ਨਾਲ ਵੀ ਭਰਿਆ ਹੈ। ਸ਼ਰਮਾ ਜੀ ਦੇ ਰੋਲ ’ਚ ਰਿਸ਼ੀ ਕਪੂਰ ਇਕਦਮ ਪਰਫੈਕਟ ਸਨ। ਹਾਲਾਂਕਿ ਅਚਾਨਕ ਹੋਏ ਦਿਹਾਂਤ ਤੋਂ ਬਾਅਦ ਪਰੇਸ਼ ਰਾਵਲ ਨੂੰ ਇਸ ਰੋਲ ’ਚ ਕਾਸਟ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚਿਰੰਜੀਵੀ ਦੀ ‘ਗੌਡਫਾਦਰ’ ਫ਼ਿਲਮ ਸਾਈਨ ਕਰਨ ਮੌਕੇ ਸਲਮਾਨ ਖ਼ਾਨ ਨੇ ਰੱਖੀ ਸੀ ਇਹ ਸ਼ਰਤ, ਸੁਣ ਤੁਸੀਂ ਵੀ...
NEXT STORY