ਜਲੰਧਰ (ਬਿਊਰੋ)– ਪੰਜਾਬੀ ਗਾਇਕ ਰੋਮਾਨਾ ਨੇ ਇਕੋ ਦਿਨ ’ਚ ਰਿਲੀਜ਼ ਕੀਤੇ 4 ਗੀਤ (ਵੀਡੀਓਜ਼)ਚੰਡੀਗੜ੍ਹ (ਬਿਊਰੋ)– ਭਾਰਤੀ ਸੰਗੀਤ ਜਗਤ ਦੇ ਸਭ ਤੋਂ ਤੇਜ਼ੀ ਨਾਲ ਉੱਭਰਦੇ ਕਲਾਕਾਰਾਂ ’ਚੋਂ ਇਕ ਰੋਮਾਨਾ ਨੇ ਅੱਜ ਦੇਸੀ ਮੈਲੋਡੀਜ਼ ਦੇ ਮਾਧਿਅਮ ਨਾਲ ਆਪਣੇ ਐਕਸਟੈਂਡੇਡ ਪਲੇਅ ਈ. ਪੀ. ‘ਮਿਹਰਬਾਨੀਆਂ’ ਨੂੰ ਰਿਲੀਜ਼ ਕੀਤਾ। ਇਸ ’ਚ ਰੋਮਾਨਾ ਦੇ ਚਾਰ ਗੀਤ ਸ਼ਾਮਲ ਹਨ। ਸੰਗੀਤ ਜਾਨੀ, ਅਵੀ ਸਰਾ ਤੇ ਜੇਡੇਨ ਵਲੋਂ ਦਿੱਤਾ ਗਿਆ ਹੈ।
ਆਪਣੀ ਨਵੀਂ ਰਿਲੀਜ਼ ਐਲਬਮ ਬਾਰੇ ਗੱਲਬਾਤ ਕਰਦਿਆਂ ਰੋਮਾਨਾ ਨੇ ਕਿਹਾ, ‘ਅਪ੍ਰੈਲ 2021 ’ਚ ਆਪਣਾ ਪਹਿਲਾ ਗੀਤ ‘ਗੋਰੀਆਂ ਗੋਰੀਆਂ’ ਲਾਂਚ ਕਰਨ ਤੋਂ ਬਾਅਦ ਮੈਂ ਆਪਣਾ ਜ਼ਿਆਦਾਤਰ ਸਮਾਂ ਨਵੇਂ ਗੀਤ ਲਿਖਣ ’ਚ ਬਤੀਤ ਕੀਤਾ ਤੇ ‘ਮਿਹਰਬਾਨੀਆਂ’ ਇਸ ਦਾ ਨਤੀਜਾ ਹੈ। ਇਹ ਪ੍ਰਾਜੈਕਟ ਮੇਰੇ ਦਿਲ ਦੇ ਬੇਹੱਦ ਕਰੀਬ ਹੈ ਤੇ ਅਸਲ ਜੀਵਨ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਹਰੇਕ ਗੀਤ ਰੋਮਾਂਸ ਦੇ ਇਕ ਅਲੱਗ ਵਿਸ਼ੇ ਦੀ ਖੋਜ ਕਰਦਾ ਹੈ, ਜੋ ਮੈਨੂੰ ਲੱਗਦਾ ਹੈ ਕਿ ਦਰਸ਼ਕ ਸਮਝ ਸਕਣਗੇ। ਮੈਂ ਸੰਗੀਤ ਦੇ ਮਾਮਲੇ ’ਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ ਤੇ ਜਾਨੀ, ਅਵੀ ਸਰਾ ਤੇ ਜੇਡੇਨ ਨੂੰ ਦਿਲ ਤੋਂ ਧੰਨਵਾਦ, ਜੋ ਇੰਨਾ ਚੰਗਾ ਸੰਗੀਤ ਬਣਾਉਂਦੇ ਹਨ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਐਕਸਟੈਂਡੇਡ ਪਲੇਅ ਈ. ਪੀ. ਪਸੰਦ ਆਵੇਗਾ ਤੇ ਤੁਸੀਂ ਇਸ ਨੂੰ ਪਿਆਰ ਦੇਵੋਗੇ।’
ਈ. ਪੀ. ਨਾਲ ਆਪਣਾ ਨਾਂ ਸਾਂਝਾ ਕਰਨ ਵਾਲਾ ਪਹਿਲਾ ਗੀਤ ‘ਮਿਹਰਬਾਨੀਆਂ’ ਇਕ ਲਾੜੀ ਦੀ ਕਹਾਣੀ ਹੈ, ਜੋ ਇਕ ਮੁੰਡੇ ਦਾ ਆਪਣੀ ਜ਼ਿੰਦਗੀ ਤੋਂ ਬਾਹਰ ਕੱਢਣ ਲਈ ਧੰਨਵਾਦ ਕਰ ਰਹੀ ਹੈ। ‘ਖੈਰ ਅੱਲਾਹ ਖੈਰ’ ’ਚ ਅਹਿਮ ਕਿਰਦਾਰ ਆਪਣੇ ਸਾਥੀ ਨੂੰ ਦੇਖਣ ਦੀ ਚਾਹਤ ਨੂੰ ਸਪੱਸ਼ਟ ਕਰਦਾ ਹੈ। ‘ਕਿਥੇ ਰਹਿ ਗਏ’ ਆਪਣੇ ਪ੍ਰੇਮੀ ਦੇ ਵਾਪਸ ਆਉਣ ਦੀ ਚਾਹਤ ਜ਼ਾਹਿਰ ਕਰਦਾ ਹੈ ਤੇ ‘ਮਨ ਡੋਲਜੇ’ ਰੋਮਾਨਾ ਆਪਣੇ ਪ੍ਰੇਮੀ ਦੀਆਂ ਅੱਖਾਂ ਦੀ ਤਾਰੀਫ਼ ਕਰਨ ਲਈ ਕੈਨਵਾਸ ਦੀ ਵਰਤੋਂ ਕਰਦਾ ਹੈ।
ਰੋਮਾਨਾ ਨੂੰ ਜਾਨੀ ਨੇ 2017 ’ਚ ਲੱਭਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅਰਿਜੀਤ ਸਿੰਘ ਦੇ ‘ਪਛਤਾਓਗੇ’ ਤੇ ਬੀ ਪਰਾਕ ਵਲੋਂ ‘ਫਿਲਹਾਲ’ ਵਰਗੇ ਰਿਕਾਰਡ ਬ੍ਰੇਕਿੰਗ ਗੀਤਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਸ ਨੇ ਨਵਾਜ਼ੂਦੀਨ ਸਿੱਦੀਕੀ ਤੇ ਸੁਨੰਦਾ ਸ਼ਰਮਾ ਦਾ ਸਿੰਗਲ ‘ਬਾਰਿਸ਼ ਕੀ ਜਾਏ’ ਦੇ ਪਹਿਲੇ ਪੈਰੇ ਦੀ ਵੀ ਰਚਨਾ ਕੀਤੀ ਹੈ ਤੇ ਉਸ ਨੇ ਜੱਸੀ ਗਿੱਲ ਦੇ ਸੁਪਰਹਿੱਟ ਗੀਤ ‘ਇੰਨਾ ਚਾਹੁਣੀ ਆ’ ਦੇ ਗੀਤਕਾਰ ਦੇ ਰੂਪ ’ਚ ਭੂਮਿਕਾ ਨਿਭਾਈ ਹੈ, ਜਿਸ ਨਾਲ ਉਸ ਨੇ ਮਹੱਤਵਪੂਰਨ ਪ੍ਰਸ਼ੰਸਾ ਤੇ ਸੁਰਖ਼ੀਆਂ ਬਟੋਰੀਆਂ। ‘ਹੱਥ ਚੁੰਮੇ’, ‘ਸੁਫਨਾ’ ਤੇ ‘ਕਿਸਮਤ’ ਵਰਗੀਆਂ ਸੁਪਰਹਿੱਟ ਫ਼ਿਲਮਾਂ ’ਚ ਵੀ 26 ਸਾਲਾ ਰੋਮਾਨਾ ਨੇ ਆਪਣਾ ਯੋਗਦਾਨ ਦਿੱਤਾ ਹੈ। ਰੋਮਾਨਾ ਨੇ ਦੇਸੀ ਧੁਨਾਂ ਦੇ ਨਿਰਮਾਣ ਦੇ ਤਹਿਤ ਇਕ ਸਿੰਗਲ ਟਰੈਕ ‘ਗੋਰੀਆਂ ਗੋਰੀਆਂ’ ਦੇ ਰੂਪ ’ਚ ਯਾਤਰਾ ਸ਼ੁਰੂ ਕੀਤੀ ਸੀ। ਜਾਨੀ ਵਲੋਂ ਲਿਖੇ ਤੇ ਬੀ ਪਰਾਕ ਵਲੋਂ ਦਿੱਤੇ ਗਏ ਸੰਗੀਤ ਨਾਲ ਇਹ ਮੌਜੂਦਾ ਸਮੇਂ ’ਚ ਯੂਟਿਊਬ ’ਤੇ 28 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਅੰਮ੍ਰਿਤ ਮਾਨ ਨੇ ਕੈਲੀਫੋਰਨੀਆ 'ਚ ਖੋਲ੍ਹਿਆ ਆਪਣਾ ਇਹ ਬਿਜਨੈੱਸ, ਲੱਗਾ ਵਧਾਈਆਂ ਦਾ ਤਾਂਤਾ
NEXT STORY