ਮੁੰਬਈ (ਬਿਊਰੋ)– ਐੱਸ. ਐਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਹੁਣ ਕੁਝ ਹੀ ਦਿਨਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਅਜਿਹੇ ’ਚ ਮੈਗਨਮ ਓਪਸ ਦੇ ਮੇਕਰਜ਼ ਨੇ ਫ਼ਿਲਮ ਦੇ ਜ਼ਬਰਦਸਤ ਪ੍ਰਮੋਸ਼ਨ ਲਈ ਮਲਟੀ-ਸਿਟੀ ਟੂਰ ਦੀ ਯੋਜਨਾ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਫ਼ਿਲਮ ‘ਬੱਬਰ’ ਦਾ ਦਰਸ਼ਕਾਂ ’ਤੇ ਚੱਲਿਆ ਜਾਦੂ
ਦੱਸ ਦੇਈਏ ਕਿ ਪੀਰੀਅਡ ਐਕਸ਼ਨ ਡਰਾਮਾ ਫ਼ਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਮਲਟੀ-ਸਿਟੀ ਪ੍ਰਮੋਸ਼ਨ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਦਰਸ਼ਕਾਂ ਦੇ ਉਤਸ਼ਾਹ ਨੂੰ ਵਧਾਉਣ ਲਈ ਇਕ ਦਿਲਚਸਪ ਵੀਡੀਓ ਜਾਰੀ ਕੀਤਾ ਹੈ।
ਇਸ ਤਰ੍ਹਾਂ ਨਾਲ ਹੈਦਰਾਬਾਦ, ਬੈਂਗਲੁਰੂ, ਬੜੋਦਰਾ, ਦਿੱਲੀ, ਅੰਮ੍ਰਿਤਸਰ, ਜੈਪੁਰ, ਕੋਲਕਾਤਾ ਤੇ ਵਾਰਾਣਸੀ ਤੋਂ ਦੁਬਈ ਤਕ ਨਿਰਮਾਤਾਵਾਂ ਨੇ ਇਕ ਵੱਡੇ ਪੱਧਰ ’ਤੇ ਪ੍ਰਮੋਸ਼ਨ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ’ਚ ਉਹ 18-22 ਮਾਰਚ ਤਕ ਫ਼ਿਲਮ ਦੇ ਪ੍ਰਚਾਰ ਲਈ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਦਾ ਦੌਰਾ ਕਰਨਗੇ।
ਇਸ ਫ਼ਿਲਮ ’ਚ ਜੂਨੀਅਰ ਐੱਨ. ਟੀ. ਆਰ., ਰਾਮ ਚਰਨ, ਆਲੀਆ ਭੱਟ ਤੇ ਅਜੇ ਦੇਵਗਨ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਐੱਸ. ਐੱਸ. ਰਾਜਾਮੌਲੀ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫ਼ਿਲਮ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼੍ਰੀਲੰਕਨ ਸੈਂਸੇਸ਼ਨ ਯੋਹਾਨੀ ਨੂੰ ਮਿਲਿਆ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦਾ ਸਾਥ
NEXT STORY