ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਅਤੇ ਅਦਾਕਾਰਾ ਰੁਬੀਨਾ ਬਾਜਵਾ ਦੇ ਘਰ 15 ਨਵੰਬਰ ਨੂੰ ਖੁਸ਼ੀਆਂ ਨੇ ਦਸਤਕ ਦਿੱਤੀ ਸੀ। ਦੱਸ ਦੇਈਏ ਕਿ ਰੁਬੀਨਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਸੀ।
ਇਹ ਵੀ ਪੜ੍ਹੋ- ਵਿਆਹ ਤੋਂ ਬਾਅਦ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਧੀ ਨੇ ਦਿੱਤੀ Good News
ਰੁਬੀਨਾ ਨੇ ਪੁੱਤਰ ਦੀ ਝਲਕ ਕੀਤੀ ਸਾਂਝੀ
ਇਸ ਵਿਚਾਲੇ ਰੁਬੀਨਾ ਨੇ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਪੁੱਤਰ ਦੀ ਝਲਕ ਸਾਂਝੀ ਕੀਤੀ ਹੈ। ਰੁਬੀਨਾ ਨੇ ਪ੍ਰੈਗਨੈਂਸੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਹਸਪਤਾਲ ‘ਚ ਜਨਮੇ ਬੱਚੇ ਦੀ ਪਹਿਲੀ ਵੀਡੀਓ ਦਿਖਾਈ ਹੈ। ਇਸ ਵੀਡੀਓ ‘ਚ ਰੁਬੀਨਾ ਬਾਜਵਾ ਦੇ ਨਾਲ ਉਨ੍ਹਾਂ ਦੇ ਪਤੀ ਵੀ ਬੱਚੇ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਕੌਣ ਹੈ ਅਦਾਕਾਰਾ Nargis Fakhri ਦੀ ਭੈਣ ਆਲੀਆ ਜਿਸ ਦੀ ਨਿਊਯਾਰਕ 'ਚ ਹੋਈ ਗ੍ਰਿਫ਼ਤਾਰੀ?
ਉਨ੍ਹਾਂ ਨੇ ਆਪਣੀ ਮਾਂ ਨਾਲ ਬਚਪਨ ਦਾ ਇੱਕ ਭਾਵੁਕ ਪਲ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਆਪਣੀ ਮਾਂ ਰੁਬੀਨਾ ਦੇ ਬਚਪਨ ਦੀ ਫੋਟੋ ਦਿਖਾ ਰਹੇ ਹਨ। ਵੇਖੋ ਬਾਜਵਾ ਪਰਿਵਾਰ ਦੀਆਂ ਇਹ ਖੂਬਸੂਰਤ ਝਲਕੀਆਂ!
ਅਦਾਕਾਰਾ ਨੇ ਨਾਂ ਦਾ ਕੀਤਾ ਖੁਲਾਸਾ
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਇਸ ਪੋਸਟ ਉੱਤੇ ਕਮੈਂਟ ਕਰਕੇ ਆਪਣਾ ਪਿਆਰ ਵਿਖਾ ਰਹੇ ਹਨ। ਰੁਬੀਨਾ ਨੇ ਇਸ ਤੋਂ ਪਹਿਲਾਂ ਵੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਪੁੱਤਰ ਦੇ ਨਾਂ ਦਾ ਖੁਲਾਸਾ ਕੀਤਾ ਸੀ। ਕਪਲ ਨੇ ਆਪਣੇ ਪੁੱਤਰ ਦਾ ਨਾਂ ਗੁਰਬਖਸ਼ ‘ਵੀਰ ਸਿੰਘ ਚਾਹਲ’ ਰੱਖਿਆ ਹੈ।
ਇਹ ਵੀ ਪੜ੍ਹੋ- ਰਿਟਾਇਰਮੈਂਟ ਦੀਆਂ ਖ਼ਬਰਾਂ ਵਿਚਾਲੇ ਅਦਾਕਾਰ ਵਿਕਰਾਂਤ ਮੈਸੀ ਨੇ ਸੁਣਾਈ ਚੰਗੀ ਖ਼ਬਰ!
ਦੱਸ ਦਈਏ ਕਿ 26 ਅਕਤੂਬਰ 2022 ਵਿੱਚ ਰੁਬੀਨਾ ਬਾਜਵਾ ਨੇ ਭਾਰਤੀ-ਅਮਰੀਕੀ ਉਦਯੋਗਪਤੀ ਗੁਰਬਖਸ਼ ਸਿੰਘ ਚਹਿਲ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ 2 ਸਾਲ ਬਾਅਦ ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪੁਸ਼ਪਾ 2' ਦੇ ਫੈਨਜ਼ ਨੂੰ ਝਟਕਾ, ਫ਼ਿਲਮ ਨੂੰ ਲੈ ਕੇ ਆਈ ਬੁਰੀ ਖ਼ਬਰ
NEXT STORY