ਮੁੰਬਈ- ਛੋਟੀ ਬਹੂ ਅਤੇ ਸ਼ਕਤੀ-ਅਸਤਿਤਵ ਕੇ ਅਹਿਸਾਸ ਵਰਗੇ ਕਈ ਟੀ.ਵੀ. ਸੀਰੀਅਲਜ਼ ਰਾਹੀਂ ਪ੍ਰਸ਼ੰਸਕਾਂ ਦੇ ਦਿਲ ਜਿੱਤਣ ਵਾਲੀ ਅਦਾਕਾਰਾ ਰੂਬੀਨਾ ਦਿਲਾਇਕ ਨੂੰ ਹਰ ਕਿਸੇ ਦੀ ਪਸੰਦੀਦਾ ਮੰਨਿਆ ਜਾਂਦਾ ਹੈ। ਪਿਛਲੇ ਸਾਲ ਜੁੜਵਾਂ ਧੀਆਂ ਨੂੰ ਜਨਮ ਦੇਣ ਵਾਲੀ ਰੁਬੀਨਾ ਦੀ ਪ੍ਰੈਗਨੈਂਸੀ ਦੀ ਚਰਚਾ ਇਕ ਵਾਰ ਫਿਰ ਤੇਜ਼ ਹੋ ਗਈ ਹੈ।

ਇਸ ਦੀ ਵਜ੍ਹਾ ਉਸ ਦੀਆਂ ਕੁਝ ਤਸਵੀਰਾਂ ਹਨ, ਜੋ ਫਿਲਹਾਲ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਟੀ.ਵੀ. ਅਦਾਕਾਰਾ ਬਿਕਨੀ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਕੀ ਰੂਬੀਨਾ ਦਿਲਾਇਕ ਸੱਚਮੁੱਚ ਦੁਬਾਰਾ ਮਾਂ ਬਣਨ ਵਾਲੀ ਹੈ। ਰੂਬੀਨਾ ਦਿਲਾਇਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਕਦੇ ਅਦਾਕਾਰਾ ਆਪਣੇ ਪਤੀ ਅਭਿਨਵ ਸ਼ੁਕਲਾ ਨਾਲ ਤਾਂ ਕਦੇ ਪੂਰੇ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਹੈ। ਸ਼ੁੱਕਰਵਾਰ ਨੂੰ ਵੀ ਰੂਬੀਨਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ 'ਚ ਉਹ ਸਵੀਮਿੰਗ ਪੂਲ ਦੇ ਕੋਲ ਖੜ੍ਹੀ ਬਿਕਨੀ 'ਚ ਬੇਬੀ ਬੰਪ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਮੁੜ ਗਰਭਵਤੀ ਹੋਣ ਦੀ ਅਫਵਾਹ ਤੇਜ਼ ਹੋ ਗਈ ਹੈ ਪਰ ਅਦਾਕਾਰਾ ਨੇ ਖੁਦ ਕੈਪਸ਼ਨ 'ਚ ਦੱਸਿਆ ਹੈ ਕਿ ਉਹ ਗਰਭਵਤੀ ਨਹੀਂ ਹੈ, ਸਗੋਂ ਇਹ ਥ੍ਰੋਅਬੈਕ ਤਸਵੀਰਾਂ ਹਨ ਜੋ ਉਸ ਨੇ ਪਿਛਲੇ ਸਾਲ ਆਪਣੀ ਪ੍ਰੈਗਨੈਂਸੀ ਦੌਰਾਨ ਕਲਿੱਕ ਕੀਤੀਆਂ ਸਨ।

ਇਸ ਪੋਸਟ ਰਾਹੀਂ ਰੂਬੀਨਾ ਨੇ ਪੁਰਾਣੇ ਸਮੇਂ ਨੂੰ ਯਾਦ ਕੀਤਾ ਹੈ ਅਤੇ ਦੱਸਿਆ ਹੈ ਕਿ ਸਮਾਂ ਕਿੰਨੀ ਤੇਜ਼ੀ ਨਾਲ ਬੀਤਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤਾਨੀਆ ਦੀਆਂ ਖ਼ੂਬਸੂਰਤ ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ
NEXT STORY