ਮੁੰਬਈ- ਸਟਾਰ ਪਲੱਸ ਦੇ ਲੋਕਾਂ ਦੇ ਹਰਮਨ ਪਿਆਰੇ ਸ਼ੋਅ ‘ਅਨੁਪਮਾ’ ਨੇ ਹੁਣੇ ਜਿਹੇ ਟੀ.ਵੀ. ’ਤੇ ਸ਼ਾਨਦਾਰ 5 ਸਾਲ ਪੂਰੇ ਕਰ ਲਏ ਹਨ, ਜੋ ਜ਼ਬਰਦਸਤ ਪ੍ਰਭਾਵ ਅਤੇ ਲੋਕਪ੍ਰਿਅਤਾ ਨੂੰ ਦਿਖਾਉਂਦਾ ਹੈ। ਅਜਿਹੇ ਵਿਚ ਮੇਕਰਸ ਨੇ ਇਸ ਖਾਸ ਮੌਕੇ ਦਾ ਜਸ਼ਨ ਮਨਾਉਣ ਲਈ ਛੋਟਾ ਜਿਹਾ ਗੈੱਟ-ਟੁਗੈਦਰ ਰੱਖਿਆ, ਜਿਸ ਵਿਚ ਕਾਸਟ ਵੀ ਮੌਜੂਦ ਸੀ। ਈਵੈਂਟ ਦੌਰਾਨ ਪ੍ਰੋਡਿਊਸਰ ਰਾਜਨ ਸ਼ਾਹੀ ਦੀ ਮਾਂ ਦੀਪਾ ਸ਼ਾਹੀ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਨੇ ‘ਅਨੁਪਮਾ’ ਦੀ ਦਿਲ ਛੂਹ ਲੈਣ ਵਾਲੀ ਕਹਾਣੀ ਲਿਖੀ ਹੈ।
ਅਨੁਪਮਾ ਦਾ ਕਿਰਦਾਰ ਨਿਭਾਉਣ ਵਾਲੀ ਰੁਪਾਲੀ ਗਾਂਗੁਲੀ ਨੇ ਇਸ ਮੌਕੇ ’ਤੇ ਧੰਨਵਾਦ ਕੀਤਾ। ਇੰਨਾ ਹੀ ਨਹੀਂ ਰੁਪਾਲੀ ਨੇ ਕਿਹਾ ਕਿ ਦੀਪਾ ਸ਼ਾਹ ਹੀ ਇਸ ਸ਼ੋਅ ਦਾ ਮੂਲ, ਆਧਾਰ ਅਤੇ ਪ੍ਰੇਰਨਾ ਹਨ। ਰੁਪਾਲੀ ਗਾਂਗੁਲੀ ਨੇ ‘ਅਨੁਪਮਾ’ ਨੂੰ ਲੈ ਕੇ ਇਕ ਇਮੋਸ਼ਨਲ ਨੋਟ ਸ਼ੇਅਰ ਕੀਤਾ।
ਉਨ੍ਹਾਂ ਨੇ ਕਿਹਾ, “ਮੇਰੇ ਲਈ ‘ਅਨੁਪਮਾ’ ਮੇਰੇ ਪਾਪਾ ਅਤੇ ਮੰਮਾ ਦਾ ਸੁਪਨਾ ਪੂਰਾ ਹੋਣਾ ਹੈ। ਇਹ ਮੇਰੇ ਪੇਰੈਂਟਸ ਦੀ ਬਲੈਸਿੰਗ ਹੈ। ਇਹ ਮੇਰੇ ਪਤੀ ਦੀ ਖਾਹਿਸ਼ ਹੈ ਕਿ ਮੈਨੂੰ ਨਵੀਂ ਪਛਾਣ ਮਿਲੇ। ਇਹ ਸ਼ੋਅ ਮੇਰੀ ਚਾਹਤ ਨਹੀਂ, ਸਗੋਂ ਮੇਰੀ ਜ਼ਰੂਰਤ ਸੀ ਅਤੇ ਇਹ ਸ਼ੋਅ ਮੈਂ ਮੰਗਿਆ ਸੀ। ਭਗਵਾਨ ਨੇ ਰਾਜਨ ਸ਼ਾਹੀ ਜ਼ਰੀਏ ਮੈਨੂੰ ਇਹ ਸ਼ੋਅ ਦਿੱਤਾ। ‘ਅਨੁਪਮਾ’ ਮੇਰੇ ਲਈ ਆਤਮ-ਸਨਮਾਨ, ਆਤਮ-ਪ੍ਰੇਮ ਅਤੇ ਆਤਮ-ਵਿਸ਼ਵਾਸ ਹੈ, ਜੋ ਮੇਰੀ ਜ਼ਿੰਦਗੀ ਦੇ ਬਹੁਤ ਸੰਘਰਸ਼ ਭਰੇ ਦਿਨਾਂ ਤੋਂ ਬਾਅਦ ਆਇਆ।’’
ਵੱਡੀ ਖਬਰ; ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY