ਮੁੰਬਈ: ਟੀਵੀ ਦੀ ਦੁਨੀਆ ਦੇ ਸਭ ਤੋਂ ਵੱਡੇ ਰੀਐਲਟੀ ਸ਼ੋਅ ‘ਬਿਗ ਬੌਸ ਸੀਜ਼ਨ 19’ ਨੂੰ ਲੈ ਕੇ ਦਰਸ਼ਕਾਂ 'ਚ ਬਹੁਤ ਉਤਸ਼ਾਹ ਹੈ। ਹਰ ਸਾਲ, ਸਲਮਾਨ ਖਾਨ ਦੇ ਇਸ ਮਸ਼ਹੂਰ ਸ਼ੋਅ ਵਿੱਚ ਅਜਿਹੇ ਪ੍ਰਤੀਯੋਗੀਆਂ ਨੂੰ ਲਿਆਂਦਾ ਜਾਂਦਾ ਹੈ ਜੋ ਜਾਂ ਤਾਂ ਬਹੁਤ ਮਸ਼ਹੂਰ ਹਨ ਜਾਂ ਵਿਵਾਦਾਂ ਨਾਲ ਡੂੰਘਾ ਸਬੰਧ ਰੱਖਦੇ ਹਨ। ਹਰ ਦਿਨ ਇਸ ਸ਼ੋਅ ਨਾਲ ਜੁੜੀ ਨਵੀਂ-ਨਵੀਂ ਅੱਪਡੇਟ ਆ ਰਹੀ ਹੈ। ਹੁਣ ਚਰਚਾ ਹੈ ਕਿ ਇਸ ਵਾਰ ਸ਼ੋਅ ਵਿੱਚ ਇੱਕ ਅਜਿਹੀ ਹਸੀਨਾ ਨਾਲ ਸੰਪਰਕ ਕੀਤਾ ਗਿਆ ਹੈ ਜੋ ਇਨ੍ਹਾਂ ਦੋਵਾਂ ਮਾਪਦੰਡਾਂ 'ਤੇ ਖਰੀ ਉਤਰਦੀ ਹੈ - ਅਤੇ ਉਹ ਹੈ ਮਮਤਾ ਕੁਲਕਰਨੀ।
ਇਹ ਵੀ ਪੜ੍ਹੋ: ਘਰ 'ਚ ਵੜ ਤਾਣ ਦਿੱਤੀ ਬੰਦੂਕ...! ਗੋਲ਼ੀਆਂ ਨਾਲ ਭੁੰਨ੍ਹ'ਤਾ ਮਸ਼ਹੂਰ ਅਦਾਕਾਰ

ਕੀ ਸਾਧਵੀ ਮਮਤਾ ਕੁਲਕਰਣੀ ਬਣੇਗੀ 'ਬਿਗ ਬੌਸ' ਦੀ ਨਵੀਂ ਕੰਟੈਸਟੈਂਟ?
ਮੀਡੀਆ ਰਿਪੋਰਟਸ ਅਨੁਸਾਰ, ਬਾਲੀਵੁੱਡ ਤੋਂ ਸੰਨਿਆਸ ਲੈ ਕੇ ਸਾਧਵੀ ਬਣੀ ਮਮਤਾ ਕੁਲਕਰਨੀ ਨੂੰ 'ਬਿੱਗ ਬੌਸ ਸੀਜ਼ਨ 19' ਲਈ ਸੰਪਰਕ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਸੀ ਕਿ ਉਹ ਫਿਲਮ ਇੰਡਸਟਰੀ ਵਿੱਚ ਵਾਪਸੀ ਨਹੀਂ ਕਰੇਗੀ ਪਰ ਬਿਗ ਬੌਸ ਦੀ ਟੀਮ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਭਾਵੇਂ ਮਮਤਾ ਫਿਲਮਾਂ ਵਿੱਚ ਵਾਪਸ ਆਉਣ ਲਈ ਤਿਆਰ ਨਹੀਂ ਹੈ, ਪਰ ਉਹ ਇਸ ਸ਼ੋਅ ਦੇ ਫਾਰਮੈਟ ਨੂੰ ਅਪਣਾਉਣ ਲਈ ਤਿਆਰ ਹੋ ਸਕਦੀ ਹੈ। 'ਬਿੱਗ ਬੌਸ' ਆਪਣੇ ਵਿਵਾਦਪੂਰਨ ਕੰਟੈਂਟ ਅਤੇ ਬਹਿਸਾਂ ਲਈ ਜਾਣਿਆ ਜਾਂਦਾ ਹੈ ਅਤੇ ਮਮਤਾ ਕੁਲਕਰਨੀ ਦਾ ਨਾਮ ਪਹਿਲਾਂ ਵੀ ਕਈ ਵੱਡੇ ਵਿਵਾਦਾਂ ਨਾਲ ਜੁੜਿਆ ਰਿਹਾ ਹੈ।
ਇਹ ਵੀ ਪੜ੍ਹੋ: 'ਮੈਨੂੰ ਨਹੀਂ ਪਤਾ ਕੱਲ ਕੀ ਹੋਵੇਗਾ...', ਹਿਨਾ ਖ਼ਾਨ ਨੇ ਭਰੇ ਮਨ ਨਾਲ ਪਤੀ ਰੌਕੀ ਜਾਇਸਵਾਲ ਦਾ ਕੀਤਾ ਧੰਨਵਾਦ
ਕੌਣ ਹੈ ਮਮਤਾ ਕੁਲਕਰਣੀ?
ਮਮਤਾ ਕੁਲਕਰਣੀ ਨੇ 90 ਦੇ ਦਹਾਕੇ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ, ਪਰ 2013 ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾ ਗਈ। ਰਿਪੋਰਟਸ ਦੇ ਮੁਤਾਬਕ, ਉਨ੍ਹਾਂ ਨੇ ਡਰੱਗ ਮਾਫੀਆ ਵਿਕੀ ਗੋਸਵਾਮੀ ਨਾਲ ਵਿਆਹ ਕਰਵਾ ਲਿਆ ਅਤੇ ਉਸ ਨਾਲ ਵਿਵਾਦਾਂ ਵਿੱਚ ਫਸ ਗਈ। ਇਨ੍ਹਾਂ ਮਾਮਲਿਆਂ ਕਰਕੇ ਉਹ ਜਾਂਚ ਏਜੰਸੀਆਂ ਦੀ ਰਡਾਰ 'ਤੇ ਵੀ ਆ ਗਈ। ਇਸ ਤੋਂ ਬਾਅਦ ਮਮਤਾ ਨੇ ਖੁਦ ਨੂੰ ਦੁਨੀਆ ਤੋਂ ਦੂਰ ਕਰਕੇ ਧਾਰਮਿਕ ਜੀਵਨ ਅਪਣਾਇਆ।
ਇਹ ਵੀ ਪੜ੍ਹੋ: 3 ਦਿਨ ICU 'ਚ ਰਹੀ ਦੀਪਿਕਾ ਕੱਕੜ ਦੀ ਜਾਣੋ ਕਿਵੇਂ ਹੈ ਸਿਹਤ?
ਫਿਲਹਾਲ ਫੈਸਲੇ ਦੀ ਉਡੀਕ
ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਕਿ ਮਮਤਾ ਕੁਲਕਰਣੀ ਨੇ ਇਹ ਓਫਰ ਮੰਨ ਲਿਆ ਹੈ ਜਾਂ ਨਹੀਂ, ਪਰ ਜੇਕਰ ਉਹ 'ਬਿਗ ਬੌਸ 19' 'ਚ ਆਉਂਦੀ ਹੈ, ਤਾਂ ਇਹ ਸੀਜ਼ਨ ਹੋਰ ਵੀ ਜ਼ਿਆਦਾ ਦਿਲਚਸਪ ਹੋ ਸਕਦਾ ਹੈ। ਦਰਸ਼ਕ ਹੁਣ ਉਡੀਕ ਕਰ ਰਹੇ ਹਨ — ਕੀ ਸਾਧਵੀ ਬਣੀ ਇਹ ਅਦਾਕਾਰਾ ਦੁਬਾਰਾ ਕੈਮਰੇ ਦੇ ਸਾਹਮਣੇ ਆਉਣ ਲਈ ਤਿਆਰ ਹੋਵੇਗੀ ਜਾਂ ਨਹੀਂ?
ਇਹ ਵੀ ਪੜ੍ਹੋ: ਨਿੱਕੀ ਜਿਹੀ ਗਲਤੀ ਪੈ ਗਈ ਭਾਰੀ ! ਬਲੌਗਰ 'ਤੇ ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ, ਮਾਫੀ ਨਾਲ ਵੀ ਨਹੀਂ ਬਣੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
9 ਸਾਲ ਛੋਟੀ ਤੇਜ਼ਸਵੀ ਨਾਲ ਵਿਆਹ ਰਚਾ ਰਹੇ ਕਰਨ ਕੁੰਦਰਾ! ਦੇਖੋ ਹਲਦੀ ਸੈਰੇਮਨੀ ਦੀਆਂ ਤਸਵੀਰਾਂ
NEXT STORY