ਲਾਸ ਏਂਜਲਸ : ਲਾਸ ਏਂਜਲਸ ਵਿਚ 27 ਫਰਵਰੀ ਨੂੰ '29ਵੇਂ ਸਕ੍ਰੀਨ ਐਕਟਰਜ਼ ਗਿਲਡ ਐਵਾਰਡਸ' ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਅਦਾਕਾਰਾ ਜੈਸਿਕਾ ਚੈਸਟੇਨ ਨੇ ਵੀ ਇਕ ਐਵਾਰਡ ਆਪਣੇ ਨਾਂ ਕੀਤਾ ਪਰ ਇਸ ਦੌਰਾਨ ਅਦਾਕਾਰਾ ਨਾਲ ਇਕ ਹਾਦਸਾ ਵਾਪਰ ਗਿਆ, ਜਿਸ ਦੀ ਚਰਚਾ ਹੁਣ ਹਰ ਪਾਸੇ ਹੋ ਰਹੀ ਹੈ।
ਦਰਅਸਲ ਜਦੋਂ ਅਦਾਕਾਰਾ ਜੈਸਿਕਾ ਟਰਾਫੀ ਲੈਣ ਲਈ ਸਟੇਜ 'ਤੇ ਜਾ ਰਹੀ ਸੀ ਤਾਂ ਉਸ ਨੂੰ ਠੋਕਰ ਲੱਗੀ ਤੇ ਉਹ ਸਟੇਜ 'ਤੇ ਡਿੱਗ ਪਈ। ਹਾਲਾਂਕਿ ਉਹ ਪੂਰੀ ਤਰ੍ਹਾਂ ਹੇਠਾਂ ਨਹੀਂ ਡਿੱਗੀ ਸੀ।

ਇਸ ਦੌਰਾਨ ਦਾ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ 45 ਸਾਲਾ ਜੈਸਿਕਾ ਨੇ ਈਵੈਂਟ 'ਚ 'ਲਾਲ ਰੰਗ' ਦਾ ਗਾਊਨ ਪਾਇਆ ਸੀ।

ਜੈਸਿਕਾ ਨੂੰ ਲਿਮਟਿਡ ਸੀਰੀਜ਼ ਕੈਟਾਗਰੀ 'ਚ 'ਜਾਰਜ ਐਂਡ ਟੈਮੀ' 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਵੋਤਮ ਮਹਿਲਾ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ।

ਇਸੇ ਦੌਰਾਨ ਜੈਸਿਕਾ ਠੋਕਰ ਖਾ ਕੇ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਜੈਸਿਕਾ ਨੇ ਉੱਠੀ ਤੇ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ। ਇਸ ਦਾ ਦੋਸ਼ ਉਸ ਨੇ ਆਪਣੇ ਪਹਿਰਾਵੇ 'ਤੇ ਦੋਸ਼ ਲਗਾਇਆ।



ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮਾਰਚ ਮਹੀਨੇ ਬਾਲੀਵੁੱਡ ਦਾ ਵੱਡਾ ਦਾਅ, ਕੀ ‘ਭੋਲਾ’ ਬਣੇਗੀ ਅਗਲੀ ਬਲਾਕਬਸਟਰ ਹਿੱਟ?
NEXT STORY