ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਮੁੰਬਈ ਪੁਲਸ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਕਰ ਰਹੀ ਹੈ। ਹੁਣ ਪੁਲਸ ਹੱਥ ਇਕ ਹੋਰ ਅਹਿਮ ਸਬੂਤ ਲੱਗਾ ਹੈ। ਪੁਲਸ ਨੇ ਚਾਕੂ ਦਾ ਤੀਜਾ ਹਿੱਸਾ ਬਾਂਦਰਾ ਝੀਲ ਦੇ ਨੇੜਿਓਂ ਬਰਾਮਦ ਕੀਤਾ ਹੈ, ਜਿਸ ਨੂੰ ਮੁਲਜ਼ਮ ਸ਼ਰੀਫੁਲ ਨੇ ਹਮਲੇ ਤੋਂ ਬਾਅਦ ਸੁੱਟ ਦਿੱਤਾ ਸੀ।
ਹਮਲੇ ਦੇ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਬੁੱਧਵਾਰ ਸ਼ਾਮ (22 ਜਨਵਰੀ) ਪੁਲਸ ਘਟਨਾ ਵਾਲੀ ਥਾਂ 'ਤੇ ਲੈ ਗਈ। ਪੁਲਸ ਨੂੰ ਸ਼ੱਕ ਸੀ ਕਿ ਸ਼ਰੀਫੁਲ ਨੇ ਅਪਰਾਧ 'ਚ ਇਸਤੇਮਾਲ ਕੀਤੇ ਗਏ ਚਾਕੂ ਦਾ ਇਕ ਹਿੱਸਾ ਝੀਲ 'ਚ ਸੁੱਟਿਆ ਹੋਵੇਗਾ। ਲੰਬੇ ਸਰਚ ਆਪਰੇਸ਼ਨ ਤੋਂ ਬਾਅਦ ਪੁਲਸ ਨੂੰ ਚਾਕੂ ਦਾ ਤੀਜਾ ਹਿੱਸਾ ਝੀਲ ਦੇ ਨੇੜਿਓਂ ਬਰਾਮ ਹੋਇਆ।
ਇਹ ਵੀ ਪੜ੍ਹੋ- ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਹਲ ਦੀ ਪੋਸਟ ਨੇ ਫੈਲਾਈ ਸਨਸਨੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਫ ਅਲੀ ਖਾਨ ਦੇ ਸਰੀਰ ਦੇ ਅੰਦਰ ਫਸਿਆ 2.5 ਇੰਚ ਦਾ ਚਾਕੂ ਡਾਕਟਰਾਂ ਨੇ ਸਰਜਰੀ ਦੌਰਾਨ ਕੱਢਿਆ ਸੀ। ਇਸਤੋਂ ਬਾਅਦ ਚਾਕੂ ਦਾ ਦੂਜਾ ਹਿੱਸਾ ਵੀ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤਾ ਸੀ। ਹੁਣ ਚਾਕੂ ਦੇ ਤੀਜੇ ਹਿੱਸੇ ਦੇ ਮਿਲਣ ਤੋਂ ਬਾਅਦ ਪੁਲਸ ਕੋਲ ਅਪਰਾਧ ਨਾਲ ਜੁੜੇ ਸਾਰੇ ਭੌਤਿਕ ਸਬੂਤ ਲਗਭਗ ਪੂਰੇ ਹੋ ਗਏ ਹਨ। ਉਥੇ ਹੀ ਅਭਿਨੇਤਾ ਵੀ ਹਸਪਤਾਲ ਤੋਂ ਸਰਜਰੀ ਤੋਂ ਬਾਅਦ ਘਰ ਪਰਤ ਆਏ ਹਨ।
ਸੀਸੀਟੀਵੀ ਫੁਟੇਜ ਤੋਂ ਮਿਲੀ ਅਹਿਮ ਜਾਣਕਾਰੀ
ਮੁੰਬਈ ਪੁਲਸ ਨੇ ਵਰਲੀ ਕੋਲੀਵਾੜਾ ਦੇ ਇਕ ਸੈਲੂਨ ਤੋਂ ਸੀਸੀਟੀਵੀ ਫੁਟੇਜ ਅਤੇ ਡਿਜੀਟਲ ਵੀਡੀਓ ਰਿਕਾਰਡ (DVR) ਨੂੰ ਵੀ ਕਬਜ਼ੇ 'ਚ ਲਿਆ ਹੈ। ਦੋਸੀ ਸ਼ਰੀਫੁਲ ਇਸਲਾਮ ਇਸ ਸੈਲੂਨ 'ਚ ਦੋ ਮਹੀਨਿਆਂ ਤਕ ਨਿਯਮਿਤ ਰੂਪ ਨਾਲ ਆਉਂਦਾ ਸੀ। ਘਟਨਾ ਵਾਲੇ ਦਿਨ ਹਮਲੇ ਦੇ 7 ਘੰਟਿਆਂ ਬਾਅਦ ਸ਼ਰੀਫੁਲ ਨੇ ਉਸੇ ਸੈਲੂਨ 'ਚ ਜਾਂ ਕੇ ਸ਼ੇਵਿੰਗ ਕਰਵਾਈ ਅਤੇ ਵਾਲ ਕਟਵਾਏ ਸਨ। DVR 'ਚ ਦੋਸ਼ੀ ਦੇ ਸੈਲੂਨ ਆਉਣ-ਜਾਣ ਦੀ ਵੀਡੀਓ ਕੈਦ ਹੈ, ਜਿਸ ਨੂੰ ਪੁਲਸ ਜਾਂਚ 'ਚ ਇਸਤੇਮਾਲ ਕਰ ਰਹੀ ਹੈ।
ਇਹ ਵੀ ਪੜ੍ਹੋ- ਕੁੜੀ ਨੇ ਆਪਣੇ ਪੂਰੇ ਸਰੀਰ 'ਤੇ ਬਣਵਾ ਲਏ 2 ਕਰੋੜ ਦੇ ਟੈਟੂ, ਨਹੀਂ ਛੱਡੀ ਕੋਈ ਥਾਂ (ਦੇਖੋ ਤਸਵੀਰਾਂ)
ਗੰਭੀਰ ਬਿਮਾਰੀ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ, ਲੜ ਰਿਹੈ ਜ਼ਿੰਦਗੀ ਤੇ ਮੌਤ ਨਾਲ ਜੰਗ
NEXT STORY