ਮੁੰਬਈ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਘਰ ਇੱਕ ਵਿਅਕਤੀ ਨੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚਾਕੂ ਨਾਲ ਹਮਲਾ ਕਰ ਦਿੱਤਾ। ਅਦਾਕਾਰ 'ਤੇ ਹੋਏ ਹਮਲੇ 'ਚ ਉਹ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਸ 'ਤੇ ਹੋਏ ਘਾਤਕ ਹਮਲੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਅਦਾਕਾਰ ਦੀ ਸਰਜਰੀ ਦੌਰਾਨ, ਉਸ ਦੀ ਗਰਦਨ ਅਤੇ ਪਿੱਠ 'ਤੇ ਗੰਭੀਰ ਸੱਟਾਂ ਮਿਲੀਆਂ ਹਨ।
ਸੈਫ਼ ਹਸਪਤਾਲ 'ਚ ਭਰਤੀ, ਇਲਾਜ ਜਾਰੀ
ਸੈਫ ਨੂੰ ਸਵੇਰੇ 3:30 ਵਜੇ ਲੀਲਾਵਤੀ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੀ ਸਰਜਰੀ ਸਵੇਰੇ 5:30 ਵਜੇ ਸ਼ੁਰੂ ਹੋਈ। ਸੈਫ਼ ਨੂੰ ਛੇ ਥਾਵਾਂ 'ਤੇ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਰੀੜ੍ਹ ਦੀ ਹੱਡੀ ਅਤੇ ਗਰਦਨ ਦੇ ਨੇੜੇ ਡੂੰਘੀਆਂ ਸੱਟਾਂ ਹਨ। ਰਿਪੋਰਟ ਅਨੁਸਾਰ ਸੈਫ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਸੈਫ਼ ਦੀ ਗਰਦਨ 'ਤੇ 10 ਸੈਂਟੀਮੀਟਰ ਦਾ ਜ਼ਖ਼ਮ ਹੈ ਅਤੇ ਉਸ ਦੇ ਹੱਥਾਂ ਅਤੇ ਪਿੱਠ 'ਤੇ ਵੀ ਸੱਟਾਂ ਹਨ। ਉਸ ਦੀ ਪਿੱਠ 'ਚ ਇੱਕ ਤਿੱਖੀ ਚੀਜ਼ ਵਿੰਨ੍ਹੀ ਗਈ ਸੀ, ਜਿਸ ਨੂੰ ਕੱਲ੍ਹ ਰਾਤ ਸਰਜਰੀ ਦੌਰਾਨ ਕੱਢ ਦਿੱਤਾ ਗਿਆ ਸੀ।ਹਸਪਤਾਲ ਦੇ ਸੀ.ਓ.ਓ. ਡਾ. ਨੀਰਜ ਉਤਮਾਨੀ ਨੇ ਕਿਹਾ ਕਿ ਸੈਫ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ ਸੀ।ਡਾਕਟਰਾਂ ਦੀ ਇੱਕ ਟੀਮ ਨਾਲ ਮਿਲ ਕੇ ਉਸ ਦੀ ਸਰਜਰੀ ਕੀਤੀ ਅਤੇ ਉਸ ਦੀ ਹਾਲਤ ਬਾਰੇ ਜਾਣਕਾਰੀ ਸਰਜਰੀ ਤੋਂ ਬਾਅਦ ਹੀ ਪਤਾ ਲੱਗੇਗੀ।
ਕਰੀਨਾ- ਬੱਚੇ ਸੁਰੱਖਿਅਤ
ਇਹ ਘਟਨਾ ਵੀਰਵਾਰ ਸਵੇਰੇ 2:30 ਵਜੇ ਦੇ ਕਰੀਬ ਅਦਾਕਾਰ ਦੇ ਘਰ ਵਾਪਰੀ ਜਦੋਂ ਸੈਫ ਅਤੇ ਕਰੀਨਾ ਆਪਣੇ ਪਰਿਵਾਰ ਨਾਲ ਘਰ ਵਿੱਚ ਸੌਂ ਰਹੇ ਸਨ। ਪੁਲਸ ਅਨੁਸਾਰ ਚੋਰ ਘਰ ਵਿੱਚ ਦਾਖਲ ਹੋਇਆ ਅਤੇ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਦੌਰਾਨ ਅਦਾਕਾਰਾ ਅਤੇ ਉਸਦੇ ਬੱਚੇ ਸੁਰੱਖਿਅਤ ਹਨ। ਉਹ ਇਸ ਸਮੇਂ ਹਸਪਤਾਲ ਵਿੱਚ ਸੈਫ ਦੇ ਨਾਲ ਮੌਜੂਦ ਹੈ। ਪਰਿਵਾਰ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਪਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ-ਅਦਾਕਾਰ ਸੈਫ ਅਲੀ ਖ਼ਾਨ ਤੇ ਹਮਲੇ ਤੋਂ ਬਾਅਦ ਟੀਮ ਦਾ ਆਇਆ ਬਿਆਨ, ਕਿਹਾ...
ਪੁਲਸ ਦੀ ਜਾਂਚ 'ਚ ਜੁੱਟੀ ਪੁਲਸ
ਬਾਂਦਰਾ ਪੁਲਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲਸ ਚੋਰ ਦੀ ਪਛਾਣ ਕਰਨ ਲਈ ਘਰ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰ ਸੈਫ ਅਲੀ ਖ਼ਾਨ ਤੇ ਹਮਲੇ ਤੋਂ ਬਾਅਦ ਟੀਮ ਦਾ ਆਇਆ ਬਿਆਨ, ਕਿਹਾ...
NEXT STORY