ਮੁੰਬਈ (ਬਿਊਰੋ) - ਬਾਲੀਵੁੱਡ ਦੇ ‘ਭਾਈਜਾਨ’ ਯਾਨੀਕਿ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਨਹੀਂ ਸਗੋਂ ਗੀਤਕਾਰ ਨਿਕਲਿਆ। ਸਲਮਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ 'ਚ ਜੋ ਗੱਲਾਂ ਸਾਹਮਣੇ ਆਈਆਂ ਹਨ ਉਹ ਕਾਫ਼ੀ ਹੈਰਾਨੀਜਨਕ ਹਨ। ‘ਭਾਈਜਾਨ’ ਨੂੰ ਧਮਕੀ ਦੇਣ ਵਾਲੇ ਗੀਤਕਾਰ ਦਾ ਨਾਂ ਸੋਹੇਲ ਪਾਸ਼ਾ ਹੈ, ਜੋ ਯੂਟਿਊਬਰ ਵੀ ਹੈ। ਮੁੰਬਈ ਪੁਲਸ ਨੇ ਮੰਗਲਵਾਰ ਨੂੰ ਕਰਨਾਟਕ ਦੇ ਰਾਏਚੁਰ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਨੂੰ 4 ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਧਮਕੀ ਦੇ ਮਾਮਲੇ ਦੀ ਜਾਂਚ ਅੱਗੇ ਵਧੀ ਅਤੇ ਸੋਹੇਲ ਪਾਸ਼ਾ ਨੂੰ ਪੁਲਸ ਨੇ ਫੜ ਲਿਆ ਹੈ। ਜੋ ਨਾ ਸਿਰਫ ਇੱਕ ਗੀਤਕਾਰ ਹੈ ਬਲਕਿ ਇੱਕ YouTuber ਵੀ ਹੈ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਅਜਿਹਾ ਕਿਉਂ ਕੀਤਾ, ਜੋ ਹੈਰਾਨੀਜਨਕ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਸ਼ੱਕੀ ਹਾਲਾਤ 'ਚ ਮੌਤ
ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਭੇਜੀ ਧਮਕੀ
ਪੁਲਸ ਮੁਤਾਬਕ, ਪਾਸ਼ਾ ਨੇ ਕਥਿਤ ਤੌਰ ‘ਤੇ ਸਲਮਾਨ ਨੂੰ ਧਮਕੀ ਭਰੇ ਮੈਸੇਜ ਭੇਜੇ ਸਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਦਰਅਸਲ, 7 ਨਵੰਬਰ ਨੂੰ ਮੁੰਬਈ ਪੁਲਸ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ ਸੀ। ਇਸ ‘ਚ ਕਿਹਾ ਗਿਆ ਹੈ, ‘ਸਲਮਾਨ ਅਤੇ ਲਾਰੈਂਸ ‘ਤੇ ਇਕ ਗੀਤ ਲਿਖਿਆ ਗਿਆ ਹੈ। ਗੀਤ ਲਿਖਣ ਵਾਲੇ ਨੂੰ ਇੱਕ ਮਹੀਨੇ ਦੇ ਅੰਦਰ ਮਾਰ ਦਿੱਤਾ ਜਾਵੇਗਾ। ਉਸ ਦੀ ਹਾਲਤ ਅਜਿਹੀ ਹੋ ਜਾਵੇਗੀ ਕਿ ਉਹ ਆਪਣੇ ਨਾਂ ‘ਤੇ ਗੀਤ ਨਹੀਂ ਲਿਖ ਸਕੇਗਾ। ਸਲਮਾਨ ‘ਚ ਹਿੰਮਤ ਹੈ ਤਾਂ ਬਚਾ ਲਓ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤ ਮਾਨ ਦੀ ਬਾਲੀਵੁੱਡ 'ਚ ਐਂਟਰੀ! ਸੰਨੀ ਦਿਓਲ ਨਾਲ ਕਰਨਗੇ ਕੰਮ
ਧਮਕੀਆਂ ਕਿਉਂ ਦਿੱਤੀਆਂ?
ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਹ ਚਾਹੁੰਦਾ ਸੀ ਕਿ ਉਸ ਦਾ ਲਿਖਿਆ ਗੀਤ ‘ਮੈਂ ਸਿਕੰਦਰ ਹਾਂ’ ਮਸ਼ਹੂਰ ਹੋਵੇ। ਇਸੇ ਮਕਸਦ ਨਾਲ ਉਸ ਨੇ ਸਲਮਾਨ ਨੂੰ ਧਮਕੀ ਦਿੱਤੀ ਸੀ।
ਕਿਸੇ ਹੋਰ ਦੇ ਫ਼ੋਨ ਨੰਬਰ ਤੋਂ WhatsApp ਕੀਤਾ ਸੀ ਇੰਸਟਾਲ
ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਸ ਮੋਬਾਈਲ ਨੰਬਰ ਨੂੰ ਟਰੇਸ ਕੀਤਾ, ਜਿਸ ਤੋਂ ਇਹ ਸੰਦੇਸ਼ ਭੇਜਿਆ ਗਿਆ ਸੀ। ਇਹ ਨੰਬਰ ਕਰਨਾਟਕ ਦੇ ਵੈਂਕਟੇਸ਼ ਨਾਰਾਇਣਨ ਦਾ ਨਿਕਲਿਆ। ਹਾਲਾਂਕਿ, ਪੁਲਸ ਨੂੰ ਪਤਾ ਲੱਗਾ ਕਿ ਉਸ ਕੋਲ ਇੱਕ ਬੇਸਿਕ ਫੋਨ ਸੀ ਅਤੇ ਉਸ ਕੋਲ ਵਟਸਐਪ ਨਹੀਂ ਸੀ। ਪੁਲਸ ਨੂੰ 3 ਨਵੰਬਰ ਨੂੰ ਫੋਨ ‘ਤੇ ਇੱਕ ਸੁਨੇਹਾ ਮਿਲਿਆ, ਜਿਸ 'ਚ ਵਟਸਐਪ ਇੰਸਟਾਲ ਕਰਨ ਲਈ ਇੱਕ OTP ਸੀ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸੋਹੇਲ ਪਾਸ਼ਾ ਨੇ ਮਾਰਕਿਟ ‘ਚ ਘੁੰਮਦੇ ਹੋਏ ਵੈਂਕਟੇਸ਼ ਨੂੰ ਉਸ ਦੇ ਫੋਨ ‘ਤੇ ਕਾਲ ਕਰਨ ਲਈ ਕਿਹਾ, ਫਿਰ ਓਟੀਪੀ ਰਾਹੀਂ ਆਪਣੇ ਫੋਨ ਤੋਂ ਆਪਣੇ ਵਟਸਐਪ ਨੰਬਰ ‘ਤੇ ਲੌਗਇਨ ਕੀਤਾ ਅਤੇ ਮੁੰਬਈ ਪੁਲਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
24 ਸਾਲ ਤੋਂ ਇਹ ਅਦਾਕਾਰ ਝੱਲ ਰਿਹੈ ਇਸ ਗੰਭੀਰ ਬੀਮਾਰੀ ਦਾ ਦਰਦ, ਖ਼ੁਦ ਕੀਤਾ ਖ਼ੁਲਾਸਾ
NEXT STORY