ਮੁੰਬਈ, (ਭਾਸ਼ਾ)- ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਆਦਿਤਿਆ ਠਾਕਰੇ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਪਾਰਟੀ ਵਰਕਰਾਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਬਰਫ਼ ਦੀ ਸਿੱਲੀ ’ਤੇ ਸੁਆਂਵਾਂਗੇ।
ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ਵਾਲੇ ਖੇਤਰ ਦਾਪੋਲੀ ’ਚ ਚੋਣ ਜਲਸੇ ’ਚ ਬੋਲਦਿਆਂ ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਆਗੂ ਰਾਮਦਾਸ ਕਦਮ ਤੇ ਉਨ੍ਹਾਂ ਦੇ ਪੁੱਤਰ ਯੋਗੇਸ਼ ਕਦਮ ਨੂੰ ਗੱਦਾਰ ਕਰਾਰ ਦਿੱਤਾ।
ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਰਾਮਦਾਸ ਕਦਮ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਜਦੋਂ ਉਹ ਇੱਕੋ ਪਾਰਟੀ (ਅਣਵੰਡੀ ਸ਼ਿਵ ਸੈਨਾ) ’ਚ ਸਨ ਤਾਂ ਮੇਰਾ ਬੇਟਾ ਆਦਿਤਿਆ ਠਾਕਰੇ ਦਾ ਦੋਸਤ ਸੀ ਪਰ ਬਾਅਦ ’ਚ ਆਦਿਤਿਆ ਨੇ ਦਾਪੋਲੀ ’ਚ ਆਪਣੇ ਨੇੜਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ।
ਕਦਮ ਨੇ ਦਾਅਵਾ ਕੀਤਾ ਕਿ ਸਥਾਨਕ ਵਿਧਾਇਕ ਹੋਣ ਦੇ ਬਾਵਜੂਦ ਯੋਗੇਸ਼ ਨੂੰ ਦਾਪੋਲੀ ਨਗਰ ਕੌਂਸਲ ਚੋਣਾਂ ਦੌਰਾਨ ਬਾਹਰ ਕਰ ਦਿੱਤਾ ਗਿਆ। ਆਦਿਤਿਆ ਠਾਕਰੇ ਦੇਸ਼ਧ੍ਰੋਹੀ ਹਨ ਕਿਉਂਕਿ ਉਨ੍ਹਾਂ ਮੇਰਾ ਮੰਤਰਾਲਾ ਖੋਹ ਲਿਆ ਸੀ।
ਰਾਮਦਾਸ ਕਦਮ ਦੇਵੇਂਦਰ ਫੜਨਵੀਸ ਸਰਕਾਰ ’ਚ ਵਾਤਾਵਰਨ ਮੰਤਰੀ ਸਨ, ਪਰ ਉਨ੍ਹਾਂ ਨੂੰ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ’ਚ ਥਾਂ ਨਹੀਂ ਮਿਲੀ। ਆਦਿਤਿਆ ਆਪਣੇ ਪਿਤਾ ਊਧਵ ਦੀ ਸਰਕਾਰ ’ਚ ਵਾਤਾਵਰਣ ਮੰਤਰੀ ਸਨ। 2022 ’ਚ ਸ਼ਿਵ ਸੈਨਾ ਦੇ ਵੱਖ ਹੋਣ ਤੋਂ ਬਾਅਦ ਕਦਮ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਦਾ ਸਾਥ ਦਿੱਤਾ ਸੀ।
ਰੀਲ ਬਣਾਉਣ ਬਣਾਉਣ ਵਾਲੇ ਜੇਕਰ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ ਤਾਂ ਦਰਜ ਕਰੋ FIR : ਰੇਲਵੇ ਬੋਰਡ
NEXT STORY