ਮੁੰਬਈ: ਕੋਰੋਨਾ ਵਾਇਰਸ ਦੇ ਵਿਗੜਦੇ ਹਾਲਾਤ ਦੇਖ ਕੇ ਵੈਕਸੀਨੇਸ਼ਨ ਦੀ ਪ੍ਰਤੀਕਿਰਿਆ ਵੀ ਤੇਜ਼ ਕਰ ਦਿੱਤੀ ਹੈ। ਆਮ ਲੋਕ ਤਾਂ ਵੈਕਸੀਨ ਲਗਵਾ ਹੀ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਵੀ ਕੋਰੋਨਾ ਪ੍ਰਤੀਰੋਧਕ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ। ਹਾਲ ਹੀ ’ਚ ਅਦਾਕਾਰ ਸਲਮਾਨ ਖ਼ਾਨ ਨੇ ਈਦ ਦੇ ਖ਼ਾਸ ਮੌਕੇ ’ਤੇ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈ ਲਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਨੇ ਮਾਰਚ ’ਚ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲਈ ਸੀ।
ਵੀਡੀਓ ’ਚ ਅਸੀਂ ਦੇਖਦੇ ਹਾਂ ਕਿ ਸਲਮਾਨ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਲਈ ਮੁੰਬਈ ਦੇ ਦਾਦਰ ਇਲਾਕੇ ਦੇ ਵੈਕਸੀਨੇਸ਼ਨ ਸੈਂਟਰ ਪਹੁੰਚੇ। ਸਲਮਾਨ ਇਸ ਦੌਰਾਨ ਕਾਫ਼ੀ ਜਲਦੀ ’ਚ ਲੱਗ ਰਹੇ ਸਨ। ਸਲਮਾਨ ਨੂੰ ਵੈਕਸੀਨੇਸ਼ਨ ਸੈਂਟਰ ਦੇ ਬਾਹਰ ਆਉਂਦੇ ਦੇਖ ਉਥੇ ਖੜ੍ਹੀਆਂ ਲੜਕੀਆਂ ‘ਸੱਲੂ ਲਵ ਯੂ’ ਕਹਿਣ ਲੱਗੀਆਂ। ਇਸ ਦੌਰਾਨ ਸਲਮਾਨ ਖ਼ਾਨ ਦਾ ਭਰਾ ਸੁਹੇਲ ਵੀ ਨਜ਼ਰ ਆਏ।
ਦੱਸ ਦੇਈਏ ਕਿ ਸਲਮਾਨ ਦੀ ਫ਼ਿਲਮ ‘ਰਾਧੇ’ ਵੀਰਵਾਰ ਨੂੰ ਸਿਨੇਮਾਘਰ ਅਤੇ ਓ.ਟੀ.ਟੀ ਪਲੇਟਫਾਰਮ ’ਤੇ ਇਕੱਠੇ ਰਿਲੀਜ਼ ਹੋਈ ਹੈ ਜਿਸ ਨੂੰ ਪ੍ਰਸ਼ੰਸਕ ਦਾ ਖ਼ੂਬ ਪਿਆਰ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ, ਸੈਫ ਅਲੀ ਖ਼ਾਨ, ਰਾਕੇਸ਼ ਰੌਸ਼ਨ, ਹੇਮਾ ਮਾਲਿਨੀ, ਕਮਲ ਹਾਸਨ, ਸਤੀਸ਼ ਸ਼ਾਹ, ਸ਼ਿਲਪਾ ਸ਼ਿਰੋਡਕਰ, ਜਾਨੀ ਲੀਵਰ ਅਤੇ ਮੇਘਨਾ ਨਾਇਡੂ ਵੀ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।
ਮਾਧੁਰੀ ਦੀਕਸ਼ਿਤ ਨੇ 3 ਸਾਲ ਦੀ ਉਮਰ 'ਚ ਕੀਤੀ ਡਾਂਸ ਦੀ ਸ਼ੁਰੂਆਤ; ਦਿਲਚਸਪ ਹੈ ਡਾ. ਨੇਨੇ ਨਾਲ ਪ੍ਰੇਮ ਕਹਾਣੀ
NEXT STORY