ਮੁੰਬਈ: ਦੇਸ਼ ’ਚ ਕੋਰੋਨਾ ਦੌਰਾਨ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਵਧ ਚੜ੍ਹ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਕੋਰੋਨਾ ਪੀੜਤਾਂ ਨੂੰ ਲੈ ਕੇ ਉਹ ਹਰ ਜ਼ਰੂਰਤਮੰਦ ਤੱਕ ਆਪਣੀ ਮਦਦ ਪਹੁੰਚਾ ਰਹੇ ਹਨ। ਇਸ ਦੌਰਾਨ ਭਾਈਜਾਨ ਨੂੰ ਉਨ੍ਹਾਂ ਲੋਕਾਂ ’ਤੇ ਗੁੱਸਾ ਆ ਰਿਹਾ ਜੋ ਅਜਿਹੀ ਆਫ਼ਤ ਦੇ ਸਮੇਂ ’ਚ ਕੋਰੋਨਾ ਦੀਆਂ ਦਵਾਈਆਂ ਅਤੇ ਦੂਜੇ ਜ਼ਰੂਰੀ ਸਮਾਨ ਦੀ ਕਾਲਾਬਾਜ਼ਾਰੀ ਕਰ ਰਹੇ ਹਨ।
ਸਲਮਾਨ ਖ਼ਾਨ ਨੇ ਵੀਡੀਓ ਕਾਲ ’ਚ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਉਹ ਦਵਾਈਆਂ, ਟੀਕੇ, ਆਕਸੀਜਨ ਸਪਲਾਈਜ਼ ਅਤੇ ਅਜਿਹੀ ਕਿਸੇ ਵੀ ਚੀਜ਼ ਦੀ ਕਾਲਾਬਾਜ਼ਾਰੀ ਦੇ ਸਖ਼ਤ ਖ਼ਿਲਾਫ਼ ਹਨ। ਅਜਿਹੇ ਲੋਕ ਘਟੀਆ ਹਨ ਜੋ ਕਿਸੇ ਦੀ ਮਜ਼ਬੂਰੀ ਦਾ ਫ਼ਾਇਦਾ ਉਠਾਉਂਦੇ ਹਨ।
ਅਦਾਕਾਰ ਨੇ ਅੱਗੇ ਕਿਹਾ ਕਿ ਲੋਕ ਦੂਜੇ ਦੀ ਮਜ਼ਬੂਰੀ ਦਾ ਫ਼ਾਇਦਾ ਉਠਾਉਂਦੇ ਹਨ। ਉਸ ਤੋਂ ਪੈਸਾ ਕਮਾ ਰਹੇ ਹਨ। ਟੀਕੇ ਅਤੇ ਬੈੱਡਾਂ ਲਈ ਹਜ਼ਾਰਾਂ, ਲੱਖਾਂ ਰੁਪਏ ਚਾਰਜ ਕੀਤੇ ਜਾ ਰਹੇ ਹਨ। ਮੈਨੂੰ ਇਸ ਤੋਂ ਨਫ਼ਤਰ ਹੈ। ਇਹ ਚੱਲ ਕੀ ਰਿਹਾ ਹੈ ਭਾਈ? ਕੀ ਉਹ ਸੱਚ ’ਚ ਭਾਰਤੀ ਹਨ? ਅਜਿਹੇ ਲੋਕ ਇਨਸਾਨ ਹੋ ਹੀ ਨਹੀਂ ਸਕਦੇ। ਮੈਂ ਉਮੀਦ ਕਰਦਾ ਹਾਂ ਕਿ ਇਸ ਇੰਟਰਵਿਊ ਤੋਂ ਬਾਅਦ ਹੀ ਸਹੀ ਉਨ੍ਹਾਂ ਨੂੰ ਥੋੜ੍ਹੀ ਅਕਲ ਆਵੇਗੀ ਪਰ ਸੱਚ ’ਚ ਇਹ ਸਭ ਮੈਨੂੰ ਬਹੁਤ ਪਰੇਸ਼ਾਨ ਕਰਦਾ ਹੈ’।
ਇਸ ਦੌਰਾਨ ਸਲਮਾਨ ਨੇ ਉਨ੍ਹਾਂ ਲੋਕਾਂ ਦੀ ਵੀ ਤਾਰੀਫ਼ ਕੀਤੀ ਹੈ ਜੋ ਕੋਰੋਨਾ ਕਾਲ ’ਚ ਦੂਜਿਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਦੂਜਿਆਂ ਦੀ ਮਦਦ ਕਰ ਰਹੇ ਹਨ। ਮੇਰੇ ਕਈ ਪ੍ਰਸ਼ੰਸਕ ਹਨ, ਜੋ ਇਸ ਸਮੇਂ ਬਹੁਤ ਚੰਗਾ ਕੰਮ ਕਰ ਰਹੇ ਹਨ। ਉਹ ਜੋ ਵੀ ਕਰ ਰਹੇ ਹਨ ਉਹ ਲੋਕਾਂ ਤੱਕ ਪਹੁੰਚ ਰਿਹਾ। ਜੇਕਰ ਸਿਰਫ਼ ਹਰ ਇਨਸਾਨ ਇਮਾਨਦਾਰੀ ਨਾਲ ਕੰਮ ਕਰੇ, ਆਪਣੇ ਵੱਲੋਂ ਦੂਜਿਆਂ ਦੀ ਮਜ਼ਬੂਰੀ ਦਾ ਫ਼ਾਇਦਾ ਨਾ ਚੁੱਕੇ, ਤਾਂ ਇਹ ਬਹੁਤ ਵੱਡੀ ਮਦਦ ਹੋ ਜਾਵੇਗੀ।
ਕੰਮ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ’ ਹੈ। ਜੋ ਅੱਜ ਤੋਂ 1 ਦਿਨ ਬਾਅਦ ਭਾਵ 13 ਮਈ ਨੂੰ ਥਿਏਟਰਾਂ ਅਤੇ ਓ.ਟੀ.ਟੀ. ’ਤੇ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ।
ਅਨੁ ਮਲਿਕ 'ਤੇ ਇਕ ਵਾਰ ਫਿਰ ਭਾਰੀ ਪਈ ਸੋਨਾ ਮੋਹਪਾਤਰਾ, ਸ਼ੋਅ 'ਚੋਂ ਕੱਢਣ ਦੀ ਹੋ ਰਹੀ ਤਿਆਰੀ
NEXT STORY