ਮੁੰਬਈ (ਬਿਊਰੋ)– ‘ਬਿੱਗ ਬੌਸ’ ਦਾ 15ਵਾਂ ਸੀਜ਼ਨ ਅਗਲੇ ਮਹੀਨੇ ਤੋਂ ਪ੍ਰਸਾਰਿਤ ਹੋਣ ਵਾਲਾ ਹੈ। ‘ਜੰਗਲ ਮੇਂ ਸੰਕਟ’ ਥੀਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਕਾਫੀ ਉਤਸ਼ਾਹ ਹੈ। ਵੀਰਵਾਰ ਨੂੰ ‘ਬਿੱਗ ਬੌਸ’ ਦਾ ਲਾਂਚ ਇਵੈਂਟ ਹੋਇਆ, ਜਿਸ ਨੂੰ ਸਲਮਾਨ ਖ਼ਾਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਟੈਂਡ ਕੀਤਾ। ਇਸ ਦੌਰਾਨ ਸਲਮਾਨ ਖ਼ਾਨ ਨੇ ਮੇਕਰਜ਼ ਨੂੰ ਉਨ੍ਹਾਂ ਦੀ ਫੀਸ ਵਧਾਉਣ ਦੀ ਅਪੀਲ ਕੀਤੀ। ਉਂਝ ਹਰ ਸਾਲ ਸਲਮਾਨ ਖ਼ਾਨ ਮਸਤੀ-ਮਜ਼ਾਕ ’ਚ ਮੇਕਰਜ਼ ਨੂੰ ਆਪਣੀ ਫੀਸ ਵਧਾਉਣ ਦੀ ਗੱਲ ਆਖ ਹੀ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਨੇਤਾ ਨੇ ਰਣਜੀਤ ਬਾਵਾ ’ਤੇ ਲਾਏ ਨਸ਼ਾ ਤਸਕਰ ਨਾਲ ਸਬੰਧਾਂ ਦੇ ਇਲਜ਼ਾਮ, ਜਾਣੋ ਗਾਇਕ ਦਾ ਪੱਖ
ਸਲਮਾਨ ਖ਼ਾਨ ਨੇ ਕਿਹਾ, ‘ਮੈਂ ਮੇਕਰਜ਼ ਨੂੰ ਕਹਿੰਦਾ ਰਹਿੰਦਾ ਹਾਂ ਕਿ ਮੈਂ ਸ਼ੋਅ ਲਈ ਕਾਫੀ ਮਿਹਨਤ ਕਰਦਾ ਹਾਂ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਤੇ ਮੇਰਾ ਪੇ-ਸਕੇਲ ਵਧਾਉਣਾ ਚਾਹੀਦਾ ਹੈ ਪਰ ਉਹ ਸੁਣਦੇ ਹੀ ਨਹੀਂ। ਮੈਂ ਤਾਂ ਭਗਵਾਨ ਕੋਲੋਂ ਬਸ ਇਹੀ ਦੁਆ ਕਰਦਾ ਹਾਂ ਕਿ ਉਹ ਸਮਾਂ ਆਵੇ, ਜਦੋਂ ਚੈਨਲ ਮੈਨੂੰ ਕਹੇ ਕਿ ਸਲਮਾਨ ਅਸੀਂ ਤੁਹਾਡੀ ਫੀਸ ਵਧਾ ਰਹੇ ਹਾਂ। ਉਦੋਂ ਮੈਂ ਉਨ੍ਹਾਂ ਨੂੰ ਕਹਾਂ ਕਿ ਨਹੀਂ ਇੰਝ ਹੀ ਰਹਿਣ ਦਿਓ।’
ਸਲਮਾਨ ਨੇ ਫੀਸ ਵਧਾਉਣ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਘਰ ’ਤੇ ਵੀ ਵੱਡੇ ਬਜ਼ੁਰਗ ਤੇ ਬੱਚੇ ਹਨ। ਸਲਮਾਨ ਨੂੰ ਉਨ੍ਹਾਂ ਦੀ ਡਿਮਾਂਡ ਦਾ ਖਿਆਲ ਰੱਖਣਾ ਪੈਂਦਾ ਹੈ। ਖ਼ਬਰਾਂ ਮੁਤਾਬਕ ਸਲਮਾਨ ਖ਼ਾਨ ਨੂੰ ‘ਬਿੱਗ ਬੌਸ 15’ ਲਈ 14 ਹਫਤਿਆਂ ਦੇ 350 ਕਰੋੜ ਰੁਪਏ ਮਿਲ ਰਹੇ ਹਨ। ਸਲਮਾਨ ਖ਼ਾਨ ਮੁਤਾਬਕ ਸੀਜ਼ਨ 15 ਇਸ ਵਾਰ 5 ਮਹੀਨਿਆਂ ਤਕ ਚੱਲ ਸਕਦਾ ਹੈ।
‘ਬਿੱਗ ਬੌਸ’ ਦੇ ਹੋਸਟ ਸਲਮਾਨ ਖ਼ਾਨ ਪਿਛਲੇ 1 ਦਹਾਕੇ ਤੋਂ ਦੇਸ਼ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਨੂੰ ਹੋਸਟ ਕਰ ਰਹੇ ਹਨ। ‘ਬਿੱਗ ਬੌਸ’ ਸੀਜ਼ਨ 15 ਉਨ੍ਹਾਂ ਦਾ 12ਵਾਂ ਸੀਜ਼ਨ ਹੋਵੇਗਾ, ਜਿਸ ਨੂੰ ਦਬੰਗ ਖ਼ਾਨ ਹੋਸਟ ਕਰਨਗੇ। ਹਰ ਸਾਲ ਅਟਕਲਾਂ ਹੁੰਦੀਆਂ ਹਨ ਕਿ ਸਲਮਾਨ ਖ਼ਾਨ ਸ਼ੋਅ ਲਈ ਤਗੜੀ ਫੀਸ ਲੈਂਦੇ ਹਨ। ਲਗਭਗ 350 ਤੋਂ 400 ਕਰੋੜ ਦਾ ਅੰਕੜਾ ਸੁਣਨ ਨੂੰ ਮਿਲਦਾ ਹੈ। ਹੁਣ ਇਹ ਅੰਕੜਾ ਅਸਲ ਅੰਕੜੇ ਤੋਂ ਕਿੰਨਾ ਘੱਟ ਤੇ ਜ਼ਿਆਦਾ ਹੈ, ਇਹ ਤਾਂ ਸਲਮਾਨ ਖ਼ਾਨ ਹੀ ਬਿਹਤਰ ਜਾਣਗੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਵਰਾ ਭਾਸਕਰ ਨੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਦਾ ਵੀਡੀਓ ਕੀਤਾ ਸਾਂਝਾ, ਸ਼ਰੇਆਮ ਲਿਖ ਦਿੱਤੀ ਇਹ ਗੱਲ
NEXT STORY