ਨਵੀਂ ਦਿੱਲੀ : ਇਥੋਂ ਦੀ ਮਸ਼ਹੂਰ ਖਾਨ ਮਾਰਕੀਟ ਦਾ ਵਪਾਰ ਮੰਡਲ 'ਪੋਰਟਲ' ਦੇ ਨਾਂ ਨੂੰ ਲੈ ਕੇ ਫਿਲਮ ਅਦਾਕਾਰ ਸਲਮਾਨ ਖਾਨ ਵਿਰੁੱਧ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਸਲਮਾਨ ਖਾਨ ਨੇ ਆਪਣੇ ਸ਼ੌਪਿੰਗ ਪੋਰਟਲ ਦਾ ਨਾਂ 'ਖਾਨਮਾਰਕੀਟਆਨਲਾਈਨ' ਰੱਖਿਆ ਅਤੇ ਵਪਾਰ ਮੰਡਲ ਦਾ ਕਹਿਣਾ ਹੈ ਕਿ ਇਹ ਖਾਨ ਮਾਰਕੀਟ ਦੇ ਮਸ਼ਹੂਰ 'ਟਰੇਡਮਾਰਕ' ਦੀ ਉਲੰਘਣਾ ਹੈ।'
ਖਾਨ ਮਾਰਕੀਟ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਮਹਿਰਾ ਨੇ ਕਿਹਾ, 'ਸਾਨੂੰ ਉਨ੍ਹਾਂ ਦੇ ਪੋਰਟਲ ਦੇ ਨਾਂ ਤੋਂ ਇਤਰਾਜ਼ ਹੈ ਕਿਉਂਕਿ ਖਾਨ ਮਾਰਕੀਟ ਨਾ ਸਿਰਫ ਦੇਸ਼, ਸਗੋਂ ਵਿਦੇਸ਼ ਦੀ ਵੀ ਮਸ਼ਹੂਰ ਸਾਈਟ ਹੈ। ਇਹ ਪੋਰਟਲ ਸਾਡੇ ਬਜ਼ਾਰ ਦੇ ਨਾਂ ਦੀ ਦੁਰਵਰਤੋਂ ਕਰਦਾ ਹੈ, ਇਸ ਲਈ ਇਹ ਟ੍ਰੇਡਮਾਰਕ ਉਲੰਘਣਾ ਦਾ ਮਾਮਲਾ ਹੈ।''
ਜ਼ਿਕਰਯੋਗ ਹੈ ਕਿ ਖਾਨ ਮਾਰਕੀਟ ਇਕ ਗਲੋਬਲ ਬਰਾਂਡ ਹੈ ਅਤੇ ਪੂਰੀ ਦੁਨੀਆ ਦੇ ਲੋਕ ਇਸ ਨੂੰ ਇਸੇ ਨਾਂ ਨਾਲ ਜਾਣਦੇ ਹਨ। ਉਨ੍ਹਾਂ ਦਾ ਕਹਿਣੈ ਕਿ ਸਲਮਾਨ ਖਾਨ ਨੂੰ ਇਸ ਬਜ਼ਾਰ ਦਾ ਨਾਂ ਆਪਣੇ ਪੋਰਟਲ ਲਈ ਵਰਤਣ ਤੋਂ ਪਹਿਲਾਂ ਉਨ੍ਹਾਂ ਤੋਂ ਸਲਾਹ ਲੈ ਲੈਣੀ ਚਾਹੀਦੀ ਸੀ।
ਉਨ੍ਹਾਂ ਹੋਰ ਕਿਹਾ, ''ਦਿੱਲੀ ਦੀਆਂ ਅਦਾਲਤਾਂ ਫਿਲਹਾਲ ਬੰਦ ਹਨ। ਇਸ ਲਈ ਅਸੀਂ ਇਸ ਮੁੱਦੇ 'ਤੇ ਕਾਨੂੰਨੀ ਸਲਾਹ ਲੈ ਰਹੇ ਹਾਂ। ਅਸੀਂ ਸਲਮਾਨ ਨਾਲ ਸੰਪਰਕ ਕਰਕੇ ਪੋਰਟਲ ਦਾ ਨਾਂ ਬਦਲਣ ਲਈ ਕਹਿ ਸਕਦੇ ਹਾਂ। ਜੇਕਰ ਉਹ ਨਹੀਂ ਮੰਨਦੇ ਤਾਂ ਸਾਨੂੰ ਕਾਨੂੰਨੀ ਰਸਤਾ ਅਪਣਾਉਣਾ ਪਵੇਗਾ।'
ਦੱਸ ਦੇਈਏ ਸਲਮਾਨ ਨੇ ਇਸ ਸ਼ੌਪਿੰਗ ਪੋਰਟਲ ਦੀ ਸ਼ੁਰੂਆਤ ਆਪਣੇ 50ਵੇਂ ਜਨਮਦਿਨ 'ਤੇ 27 ਦਸੰਬਰ ਨੂੰ ਕੀਤੀ ਸੀ ਇਹ ਪੋਰਟਲ ਅਜੇ ਸ਼ੁਰੂ ਨਹੀਂ ਹੋਇਆ ਹੈ।
ਪ੍ਰਿਯੰਕਾ ਦੀ ਹਰ ਫਿਲਮ ਮੀਲ ਦਾ ਪੱਥਰ ਹੈ : ਮਨਾਰਾ ਚੋਪੜਾ
NEXT STORY