ਫਰੀਦਾਬਾਦ (ਬਿਊਰੋ) : ਸੁਪਰਸਟਾਰ ਸਲਮਾਨ ਖਾਨ ਦੇ ਕਤਲ ਦੀ ਪੈਲਨਿੰਗ (ਯੋਜਨਾ) ਕਰ ਰਹੇ ਰਾਹੁਲ ਨਾਂ ਦੇ ਸ਼ਖਸ ਨੇ ਮੁੰਬਈ ਦੇ ਬਾਂਦਰਾ 'ਚ ਦੋ ਦਿਨ ਰੇਕੀ ਵੀ ਕੀਤੀ ਸੀ। ਪੁਲਸ ਨੇ ਰਾਹੁਲ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸਲਮਾਨ ਖਾਨ ਦੇ ਕਤਲ ਦੀ ਪਲੈਨਿੰਗ ਕਰਦੇ ਸਮੇਂ ਰਾਹੁਲ ਦੋ ਦਿਨ ਬਾਂਦਰਾ 'ਚ ਰਿਹਾ ਵੀ ਸੀ। ਉਸ 'ਤੇ ਪਹਿਲਾਂ ਵੀ ਕਤਲ ਮਾਮਲੇ ਦੇ ਮਾਸਟਰਮਾਇੰਡ ਹੋਣ ਦੇ ਦੋਸ਼ ਹਨ।
ਰਾਹੁਲ ਉਰਫ਼ ਸਨੀ ਭਿਵਾਨੀ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਨੂੰ ਐਤਵਾਰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਸਲਮਾਨ ਖਾਨ ਦੇ ਘਰ ਤੋਂ ਬਾਹਰ ਨਿਕਲਣ ਦਾ ਸਮਾਂ ਤੇ ਉਹ ਕਿਹੜੀ-ਕਿਹੜੀ ਥਾਂ ਜਾਂਦਾ ਹੈ, ਇਸ ਸਭ ਬਾਰੇ ਜਾਣਕਾਰੀ ਇਕੱਠੀ ਕੀਤੀ ਹੋਈ ਸੀ।
ਪੁਲਸ ਮੁਤਾਬਕ ਰਾਹੁਲ ਨਾਮੀ ਗੈਂਗਸਟਰ ਹੈ ਅਤੇ ਲੌਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ। ਲੌਰੈਂਸ ਬਿਸ਼ਨੋਈ ਫ਼ਿਲਹਾਲ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਬੰਦ ਹੈ। ਪੁਲਸ ਮੁਤਾਬਕ ਰਾਹੁਲ ਨੇ ਸਲਮਾਨ ਦੀ ਰੇਕੀ ਕਰ ਸਾਰੇ ਜਾਣਕਾਰੀ ਲੌਰੈਂਸ ਬਿਸ਼ਨੋਈ ਤੱਕ ਪਹੁੰਚਾਈ ਸੀ।
ਪੁਲਸ ਦਾ ਮੰਨਣਾ ਹੈ ਕਿ ਲੌਰੈਂਸ ਸਲਮਾਨ ਖਾਨ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਇਸੇ ਲਈ ਉਸ ਨੇ ਰਾਹੁਲ ਨੂੰ ਉਸ ਦੀ ਰੇਕੀ ਲਈ ਭੇਜਿਆ ਸੀ। ਰਾਹੁਲ ਤੇ ਪਹਿਲਾਂ ਵੀ ਝੱਜਰ, ਪੰਜਾਬ, ਭਿਵਾਨੀ 'ਚ ਕਤਲ ਤੇ ਫਿਰੌਤੀ ਮੰਗਣ ਦੇ ਮਾਮਲੇ ਦਰਜ ਹਨ।
ਸੁਸ਼ਾਂਤ ਰਾਜਪੂਤ ਕੇਸ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, CBI ਕਰੇਗੀ ਜਾਂਚ
NEXT STORY