ਨਵੀਂ ਦਿੱਲੀ (ਏਜੰਸੀ)- ਸੁਪਰਸਟਾਰ ਕਮਲ ਹਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਅੱਗੇ ਕੁਝ ਬੇਨਤੀਆਂ ਰੱਖੀਆਂ ਹਨ।
ਹਾਸਨ ਨੇ ਵੀਰਵਾਰ ਨੂੰ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਅਪਲੋਡ ਕੀਤੀ, ਜਿਸ ਵਿੱਚ ਮੋਦੀ ਦੇ ਨਾਲ ਅਦਾਕਾਰ ਦੀਆਂ ਤਸਵੀਰਾਂ ਸਨ। ਉਨ੍ਹਾਂ ਨੇ ਪੋਸਟ ਦੇ ਨਾਲ ਇੱਕ ਲੰਮਾ ਨੋਟ ਵੀ ਜੋੜਿਆ। ਹਾਸਨ ਨੇ ਪੋਸਟ ਵਿਚ ਲਿਖਿਆ, "ਅੱਜ, ਮੈਨੂੰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮਿਲਣ ਦਾ ਸਨਮਾਨ ਮਿਲਿਆ। ਤਾਮਿਲਨਾਡੂ ਦੇ ਲੋਕਾਂ ਦੇ ਪ੍ਰਤੀਨਿਧੀ ਅਤੇ ਇੱਕ ਕਲਾਕਾਰ ਦੇ ਰੂਪ ਵਿੱਚ, ਮੈਂ ਉਨ੍ਹਾਂ ਦੇ ਸਾਹਮਣੇ ਕੁਝ ਬੇਨਤੀਆਂ ਰੱਖੀਆਂ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੀ ਕੀਲਾਦੀ ਦੀ ਪੁਰਾਤਨਤਾ ਨੂੰ ਮਾਨਤਾ ਦਿਵਾਉਣ ਵਿਚ ਤੇਜ਼ੀ ਲਿਆਉਣ ਦੀ ਬੇਨਤੀ।"
70 ਸਾਲਾ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ "ਤਾਮਿਲ ਸਭਿਅਤਾ ਦੀ ਸ਼ਾਨ ਅਤੇ ਤਾਮਿਲ ਭਾਸ਼ਾ ਦੀ ਸਦੀਵੀ ਮਹਿਮਾ ਨੂੰ ਦੁਨੀਆ ਦੇ ਸਾਹਮਣੇ ਦਿਖਾਉਣ ਵਿੱਚ ਤਾਮਿਲ ਲੋਕਾਂ ਦਾ ਸਮਰਥਨ ਕਰਨ" ਦੀ ਅਪੀਲ ਕੀਤੀ। ਹਾਸਨ ਦੀ ਨਵੀਨਤਮ ਰਚਨਾ "ਠੱਗ ਲਾਈਫ" ਹੈ। 5 ਜੂਨ ਨੂੰ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਮਣੀ ਰਤਨਮ ਨੇ ਕੀਤਾ ਸੀ। ਇਸ ਵਿੱਚ ਸਿਲੰਬਰਸਨ ਟੀਆਰ, ਤ੍ਰਿਸ਼ਾ ਕ੍ਰਿਸ਼ਨਨ ਅਤੇ ਐਸ਼ਵਰਿਆ ਲਕਸ਼ਮੀ ਵੀ ਮੁੱਖ ਭੂਮਿਕਾਵਾਂ ਵਿੱਚ ਸਨ।
ਸੁਪਰੀਮ ਕੋਰਟ ਨੇ ਹਟਾ 'ਤੀਆਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਿਰੁੱਧ ਦੀਆਂ ਟਿੱਪਣੀਆਂ
NEXT STORY