ਮੁੰਬਈ (ਬਿਊਰੋ)– ਆਸਕਰਸ 2022 ’ਚ ਹੰਗਾਮਾ ਮਚ ਗਿਆ ਹੈ। ਹਾਲੀਵੁੱਡ ਅਦਾਕਾਰ ਵਿਲ ਸਮਿਥ ਨੇ ਸਟੇਜ ’ਤੇ ਕਾਮੇਡੀਅਨ ਕ੍ਰਿਸ ਰੌਕ ਨੂੰ ਜੋ ਥੱਪੜ ਮਾਰਿਆ, ਉਸ ਦੀ ਗੂੰਜ ਦੇਸ਼-ਵਿਦੇਸ਼ ’ਚ ਸੁਣਾਈ ਦਿੱਤੀ। ਵਿਲ ਸਮਿਥ ਦੇ ਸਲੈਪ ਗੇਟ ’ਤੇ ਸਿਤਾਰੇ ਪ੍ਰਤੀਕਿਰਿਆ ਦੇ ਰਹੇ ਹਨ।
ਕੋਈ ਵਿਲ ਦੀ ਹਰਕਤ ਦੀ ਨਿੰਦਿਆ ਕਰ ਰਿਹਾ ਹੈ ਤਾਂ ਕੋਈ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ਇਸ ਵਿਵਾਦ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਹੋਸਟ ਨੂੰ ਕਾਫੀ ਸਮਝਦਾਰ ਰਹਿਣਾ ਚਾਹੀਦਾ ਹੈ। IIFA ਦੇ ਪ੍ਰੈੱਸ ਲਾਂਚ ਇਵੈਂਟ ਦੌਰਾਨ ਸਲਮਾਨ ਖ਼ਾਨ ਕੋਲੋਂ ਪੁੱਛਿਆ ਗਿਆ ਕਿ ਹੋਸਟ ਨੂੰ ਆਪਣੇ ਜੋਕਸ ਨਾਲ ਸਾਵਧਾਨ ਰਹਿਣਾ ਚਾਹੀਦਾ ਹੈ?
ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ
ਇਸ ਦੇ ਜਵਾਬ ’ਚ ਸਲਮਾਨ ਖ਼ਾਨ ਨੇ ਕਿਹਾ, ‘ਬਤੌਰ ਹੋਸਟ, ਤੁਹਾਨੂੰ ਸੂਝਵਾਨ ਹੋਣਾ ਚਾਹੀਦਾ ਹੈ। ਮਜ਼ਾਕ ਮਰਿਆਦਾ ’ਚ ਰਹਿ ਕੇ ਹੋਣਾ ਚਾਹੀਦਾ ਹੈ, ਉਸ ਤੋਂ ਬਾਹਰ ਨਹੀਂ।’ ਇਸ ਇਵੈਂਟ ’ਚ ਸਲਮਾਨ ਖ਼ਾਨ ਨਾਲ ਵਰੁਣ ਧਵਨ ਤੇ ਮਨੀਸ਼ ਪੌਲ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਰੁਣ ਨੇ ਕਿਹਾ ਕਿ ਸਾਹਮਣੇ ਵਾਲਾ ਦੁਖੀ ਹੋ ਸਕਦਾ ਹੈ। ਅਜਿਹੇ ’ਚ ਹੋਸਟ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਮਨੀਸ਼ ਪੌਲ ਨੇ ਕਿਹਾ ਕਿ ਉਹ ਮਰਿਆਦਾ ’ਚ ਰਹਿਣ ਦੀ ਕੋਸ਼ਿਸ਼ ਕਰਦੇ ਹਨ ਪਰ ਕਦੇ-ਕਦੇ ਚੀਜ਼ਾਂ ਸੈਂਸੇਟਿਵ ਹੋ ਜਾਂਦੀਆਂ ਹਨ। ਪਹਿਲਾਂ ਮਜ਼ਾਕ ਮਸਤੀ ਖ਼ੁੱਲ੍ਹ ਕੇ ਹੁੰਦੀ ਸੀ ਪਰ ਹੁਣ ਚੀਜ਼ਾਂ ਜ਼ਿਆਦਾ ਸੈਂਸੇਟਿਵ ਹੋ ਗਈਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੱਖਣੀ ਫ਼ਿਲਮਾਂ ਲਈ ਲੱਕੀ ਹਨ ਕਰਨ ਜੌਹਰ
NEXT STORY