ਮੁੰਬਈ (ਬਿਊਰੋ)– ਆਪਣੀਆਂ ਫ਼ਿਲਮਾਂ ’ਚ ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ, ਨਾਲ ਹੀ ਉਹ ਫਿਟਨੈੱਸ ਨੂੰ ਲੈ ਕੇ ਵੀ ਖ਼ੂਬ ਮਿਹਨਤ ਕਰਦੇ ਹਨ। ਇਸ ਦਾ ਨਤੀਜਾ ਹੈ ਕਿ 56 ਦੀ ਉਮਰ ’ਚ ਵੀ ਉਹ ਬਾਲੀਵੁੱਡ ਦੇ ਸਭ ਤੋਂ ਫਿੱਟ ਅਦਾਕਾਰਾਂ ’ਚੋਂ ਇਕ ਹਨ।
ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ
ਅਜਿਹੇ ’ਚ ਜ਼ਾਹਿਰ ਹੈ ਕਿ ਇਹ ਗੱਲ ਸਾਰਿਆਂ ਨੂੰ ਹੈਰਾਨ ਕਰੇਗੀ ਕਿ ਅਦਾਕਾਰ ਗੰਭੀਰ ਬੀਮਾਰੀ ਨਾਲ ਜੂਝ ਚੁੱਕੇ ਹਨ, ਜੋ ਇਕ ਸਮੇਂ ’ਚ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਣ ਲੱਗੀ ਸੀ। ਅਸਲ ’ਚ ਇਕ ਅਜਿਹਾ ਸਮਾਂ ਆਇਆ ਸੀ, ਜਦੋਂ ਸਲਮਾਨ ਖ਼ਾਨ ਨੂੰ ਇਕ ਬੇਹੱਦ ਗੰਭੀਰ ਬੀਮਾਰੀ ਹੋ ਗਈ ਸੀ, ਜਿਸ ਨੂੰ ਦੁਨੀਆ ਦੀ ਸਭ ਤੋਂ ਤਕਲੀਫ਼ ਵਾਲੀ ਬੀਮਾਰੀ ’ਚੋਂ ਇਕ ਮੰਨਿਆ ਜਾਂਦਾ ਹੈ।
ਇਸ ਬੀਮਾਰੀ ’ਚ ਮਰੀਜ਼ ਦੀਆਂ ਨਸਾਂ ’ਚ ਬੇਹੱਦ ਦਰਦ ਹੁੰਦੀ ਹੈ ਤੇ ਮਰੀਜ਼ ਆਤਮ ਹੱਤਿਆ ਤਕ ਕਰ ਲੈਂਦਾ ਹੈ। ਰਿਪੋਰਟ ਮੁਤਾਬਕ ਸਾਲ 2017 ’ਚ ਆਈ ਫ਼ਿਲਮ ‘ਟਿਊਬਲਾਈਟ’ ਦੌਰਾਨ ਅਦਾਕਾਰ ਸਲਮਾਨ ਖ਼ਾਨ ਨੇ ਦੱਸਿਆ ਸੀ ਕਿ ਉਨ੍ਹਾਂ ਨੇ ‘ਟ੍ਰਾਈਜੇਮਿਨਲ ਨਿਊਰੇਲਜੀਆ’ ਨਾਂ ਦੀ ਇਕ ਖ਼ਤਰਨਾਕ ਨਿਊਰੋਲਾਜੀਕਲ ਬੀਮਾਰੀ ਹੈ।
ਇਸ ਨੂੰ ਸੁਸਾਈਡਲ ਡਿਸੀਜ਼ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਲਮਾਨ ਖ਼ਾਨ ਜਦੋਂ ਇਸ ਬੀਮਾਰੀ ਦਾ ਸਾਹਮਣਾ ਕਰ ਰਹੇ ਸਨ ਤਾਂ ਉਦੋਂ ਉਨ੍ਹਾਂ ਦੇ ਮਨ ’ਚ ਕਈ ਵਾਰ ਸੁਸਾਈਡ ਕਰਨ ਦਾ ਵਿਚਾਰ ਆਇਆ ਸੀ। ਇਸ ਨੂੰ ਖ਼ੁਦ ਸਲਮਾਨ ਨੇ ਇਕ ਇੰਟਰਵਿਊ ’ਚ ਕਿਹਾ ਸੀ। ਹਾਲਾਂਕਿ ਹੁਣ ਉਹ ਇਸ ਬੀਮਾਰੀ ਤੋਂ ਉੱਭਰ ਚੁੱਕੇ ਹਨ। ਉਨ੍ਹਾਂ ਨੇ ਇਸ ਨੂੰ ਕਦੇ ਵੀ ਖ਼ੁਦ ’ਤੇ ਹਾਵੀ ਨਹੀਂ ਹੋਣ ਦਿੱਤਾ। ਜ਼ਾਹਿਰ ਹੈ ਕਿ ਪ੍ਰਸ਼ੰਸਕ ਵੀ ਉਨ੍ਹਾਂ ਦੀ ਇਸ ਹਿੰਮਤ ਦੀ ਦਾਤ ਦਿੰਦੇ ਹੋਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਹਿਲੇ ਦਿਨ ‘ਗੰਗੂਬਾਈ ਕਾਠੀਆਵਾੜੀ’ ਨੇ ਕਮਾਏ ਇੰਨੇ ਕਰੋੜ ਰੁਪਏ
NEXT STORY