ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਹਾਲ ਹੀ ’ਚ ਫ਼ਿਲਮ ‘ਰਾਧੇ’ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਲੈ ਕੇ ਲੋਕਾਂ ਨੂੰ ਕ੍ਰੇਜ਼ ਤਾਂ ਹੈ ਪਰ ਫ਼ਿਲਮ ਦੀ ਕਹਾਣੀ ਨੂੰ ਲੈ ਕੇ ਕਾਫੀ ਖਰਾਬ ਰੀਵਿਊ ਸਾਹਮਣੇ ਆ ਰਹੇ ਹਨ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਸਲਮਾਨ ਦੀਆਂ ਫ਼ਿਲਮਾਂ ਨੂੰ ਦੇਖ ਕੇ ਲੋਕਾਂ ਨੇ ਆਪਣੇ ਮੱਥੇ ’ਤੇ ਹੱਥ ਮਾਰੇ ਹੋਣ, ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਫਲਾਪ ਫ਼ਿਲਮਾਂ ਦੇ ਚੁੱਕੇ ਹਨ। ਆਓ ਜਾਣਦੇ ਹਾਂ ਸਲਮਾਨ ਦੀਆਂ ਇਨ੍ਹਾਂ ਫਲਾਪ ਫ਼ਿਲਮਾਂ ਬਾਰੇ–
ਨਿਸ਼ਚੈ
ਇਸ ਫ਼ਿਲਮ ’ਚ ਵਿਨੋਦ ਖੰਨਾ ਤੇ ਕਰਿਸ਼ਮਾ ਕਪੂਰ ਵੀ ਸਨ ਤੇ ਇਹ ਫ਼ਿਲਮ ਕਦੋਂ ਆਈ ਤੇ ਕਦੋਂ ਗਈ, ਲੋਕਾਂ ਨੂੰ ਪਤਾ ਹੀ ਨਹੀਂ ਲੱਗਾ। ਫ਼ਿਲਮ ਬੁਰੀ ਤਰ੍ਹਾਂ ਨਾਲ ਫਲਾਪ ਰਹੀ ਸੀ। ਸ਼ਾਇਦ ਸਲਮਾਨ ਵੀ ਇਸ ਫ਼ਿਲਮ ਨੂੰ ਭੁੱਲ ਗਏ ਹੋਣਗੇ।

ਸੂਰਿਆਵੰਸ਼ੀ
ਫ਼ਿਲਮ ਤਾਂ ਕਾਫੀ ਵੱਖਰੀ ਸੀ ਪਰ ਇਸ ਤੋਂ ਵੀ ਵੱਖਰੀ ਤੇ ਅਜੀਬ ਸੀ ਸਲਮਾਨ ਖ਼ਾਨ ਦੀ ਲੁੱਕ। ਫ਼ਿਲਮ ’ਚ ਅੰਮ੍ਰਿਤਾ ਸਿੰਘ ਵੀ ਸੀ, ਜੋ ਉਸ ਸਮੇਂ ਟਾਪ ਦੀ ਅਦਾਕਾਰਾ ਸੀ ਪਰ ਫਿਰ ਵੀ ਲੋਕਾਂ ਨੂੰ ਇਹ ਫ਼ਿਲਮ ਪਸੰਦ ਨਹੀਂ ਆਈ।

ਚਾਂਦ ਕਾ ਟੁਕੜਾ
ਇਸ ਫ਼ਿਲਮ ’ਚ ਸਲਮਾਨ ਖ਼ਾਨ ਸ਼੍ਰੀਦੇਵੀ ਦੇ ਆਪੋਜ਼ਿਟ ਸਨ ਪਰ ਫ਼ਿਲਮ ਬੁਰੀ ਤਰ੍ਹਾਂ ਨਾਲ ਫਲਾਪ ਰਹੀ ਸੀ।

ਸਾਵਨ : ਦਿ ਲਵ ਸੀਜ਼ਨ
ਸਾਲ 2006 ’ਚ ਰਿਲੀਜ਼ ਇਹ ਫ਼ਿਲਮ ਸਲਮਾਨ ਦੀ ਸਭ ਤੋਂ ਫਲਾਪ ਫ਼ਿਲਮ ਗਿਣੀ ਜਾਂਦੀ ਹੈ। ਅੱਜ ਇਸ ਦਾ ਨਾਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਆਪਣੇ ਦਿਮਾਗ ’ਚੋਂ ਮਿਟਾ ਚੁੱਕੇ ਹਨ।

ਯੁਵਰਾਜ
ਇਸ ਫ਼ਿਲਮ ਨੂੰ ਤਾਂ ਖ਼ੁਦ ਸਲਮਾਨ ਖ਼ਾਨ ਵੀ ਭੁੱਲਣਾ ਚਾਹੁੰਦੇ ਹਨ। ਇਸ ਫ਼ਿਲਮ ’ਚ ਉਹ ਕੈਟਰੀਨਾ ਕੈਫ ਦੇ ਨਾਲ ਸਨ। ਉਂਝ ਤਾਂ ਇਹ ਜੋੜੀ ਲੋਕਾਂ ਨੂੰ ਕਾਫੀ ਪਸੰਦ ਆਉਂਦੀ ਹੈ ਪਰ ‘ਯੁਵਰਾਜ’ ’ਚ ਦਰਸ਼ਕਾਂ ਨੇ ਸਲਮਾਨ ਨੂੰ ਨਾਕਾਰ ਦਿੱਤਾ ਸੀ।

ਟਿਊਬਲਾਈਟ
ਇਹ ਫ਼ਿਲਮ ਸਲਮਾਨ ਖ਼ਾਨ ਦਾ ਡਰੀਮ ਪ੍ਰਾਜੈਕਟ ਸੀ। ਇਸ ਤੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਸਨ ਪਰ ਬਾਕਸ ਆਫਿਸ ’ਤੇ ਟਿਊਬਲਾਈਟ ਫਿਊਜ਼ ਹੋ ਗਈ ਤੇ ਲੋਕਾਂ ਨੇ ਇਸ ਫ਼ਿਲਮ ਨੂੰ ਬਿਲਕੁਲ ਪਸੰਦ ਨਹੀਂ ਕੀਤਾ।

ਨੋਟ– ਤੁਹਾਨੂੰ ਸਲਮਾਨ ਖ਼ਾਨ ਦੀ ਕਿਹੜੀ ਫ਼ਿਲਮ ਸਭ ਤੋਂ ਬੁਰੀ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਚੀਨ ’ਤੇ ਭੜਕੀ ਅਰਸ਼ੀ ਖ਼ਾਨ ਨੇ ਪੀ. ਐੱਮ. ਮੋਦੀ ਨੂੰ ਕੀਤੀ ਖ਼ਾਸ ਅਪੀਲ
NEXT STORY