ਐਂਟਰਟੇਨਮੈਂਟ ਡੈਸਕ- ਦੱਖਣ ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਸਮੰਥਾ ਰੁਥ ਪ੍ਰਭੂ ਨਾਲ ਹੈਦਰਾਬਾਦ 'ਚ ਇਕ ਜਨਤਕ ਪ੍ਰੋਗਰਾਮ ਦੌਰਾਨ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਸਮੰਥਾ ਹੈਦਰਾਬਾਦ 'ਚ ਇਕ ਸਾੜ੍ਹੀ ਸ਼ੋਅਰੂਮ ਦੀ ਓਪਨਿੰਗ ਲਈ ਪਹੁੰਚੀ ਸੀ, ਜਿੱਥੇ ਉਨ੍ਹਾਂ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਧੱਕਾ-ਮੁੱਕੀ ਵਿਚਾਲੇ ਫਸੀ ਅਦਾਕਾਰਾ ਸੂਤਰਾਂ ਅਨੁਸਾਰ, ਜਿਵੇਂ ਹੀ ਸਮੰਥਾ ਪ੍ਰੋਗਰਾਮ ਵਾਲੀ ਥਾਂ 'ਤੇ ਪਹੁੰਚੀ, ਭੀੜ ਬੇਕਾਬੂ ਹੋ ਗਈ ਅਤੇ ਕਈ ਪ੍ਰਸ਼ੰਸਕ ਉਨ੍ਹਾਂ ਦੇ ਬਹੁਤ ਕਰੀਬ ਆ ਗਏ। ਅਦਾਕਾਰਾ ਦੇ ਬਾਡੀਗਾਰਡਾਂ ਨੇ ਘੇਰਾ ਬਣਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਧੱਕਾ-ਮੁੱਕੀ ਦੌਰਾਨ ਸਮੰਥਾ ਕਈ ਵਾਰ ਲੜਖੜਾ ਗਈ ਅਤੇ ਇਥੋਂ ਤੱਕ ਕਿ ਭੀੜ 'ਚ ਉਨ੍ਹਾਂ ਦੀ ਸਾੜ੍ਹੀ ਵੀ ਖਿੱਚੀ ਗਈ। ਅਦਾਕਾਰਾ ਨੂੰ ਸੁਰੱਖਿਅਤ ਆਪਣੀ ਕਾਰ ਤੱਕ ਪਹੁੰਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਰਦ ਇਸ ਘਟਨਾ ਤੋਂ ਬਾਅਦ ਸਾਮੰਥਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਕ ਲਿਖਿਆ ਕਿ ਐਕਸ਼ਨ ਨਾਲ ਭਰੇ ਸ਼ੂਟਿੰਗ ਸ਼ੈਡਿਊਲ ਤੋਂ ਬਾਅਦ, ਸੱਟਾਂ, ਖੂਨ ਅਤੇ ਦਰਦ ਦੇ ਬਾਵਜੂਦ, ਉਨ੍ਹਾਂ ਨੇ ਹਾਲਾਤ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਕਾਫੀ ਚੰਗੀ ਤਰ੍ਹਾਂ ਸੰਭਾਲ ਲਿਆ।
ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਦੱਸਣਯੋਗ ਹੈ ਕਿ ਸਮੰਥਾ ਤੋਂ ਪਹਿਲਾਂ ਅਦਾਕਾਰਾ ਨਿਧੀ ਅਗਰਵਾਲ ਵੀ ਹੈਦਰਾਬਾਦ 'ਚ ਹੀ ਇਕ ਫਿਲਮ ਦੇ ਗੀਤ ਲਾਂਚ ਦੌਰਾਨ ਭੀੜ ਦੀ ਬਦਸਲੂਕੀ ਦਾ ਸ਼ਿਕਾਰ ਹੋ ਚੁੱਕੀ ਹੈ। ਨਿਧੀ ਅਗਰਵਾਲ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗਾਇਕਾ ਅਤੇ ਅਦਾਕਾਰਾ ਚਿਨਮਈ ਸ਼੍ਰੀਪਦਾ ਨੇ ਭੀੜ ਦੇ ਅਜਿਹੇ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ ਸੀ।
ਮਾਸਟਰ ਸਲੀਮ ਦੇ ਪਿਤਾ ਦਾ ਦਿਹਾਂਤ, ਨਹੀਂ ਰਹੇ ਪੂਰਨ ਸ਼ਾਹਕੋਟੀ
NEXT STORY