ਮੁੰਬਈ (ਬਿਊਰੋ) : ਅਦਾਕਾਰਾ ਸਾਮੰਥਾ ਰੂਥ ਪ੍ਰਭੂ ਨੇ ਕੁਝ ਦਿਨ ਪਹਿਲਾਂ ਖ਼ੁਲਾਸਾ ਕੀਤਾ ਸੀ ਕਿ ਉਹ ਮਾਇਓਸਾਈਟਿਸ ਨਾਂ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੈ। ਉਸ ਨੇ ਇੱਕ ਇੰਟਰਵਿਊ ਦੌਰਾਨ ਇਹ ਵੀ ਦੱਸਿਆ ਕਿ ਉਹ ਇਸ ਬੀਮਾਰੀ 'ਚ ਕਿਵੇਂ ਮਹਿਸੂਸ ਕਰ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਆ ਰਹੀ ਹੈ ਕਿ ਅਦਾਕਾਰਾ ਮਾਈਓਸਾਈਟਿਸ ਦੇ ਐਡਵਾਂਸ ਇਲਾਜ ਲਈ ਦੱਖਣੀ ਕੋਰੀਆ ਰਵਾਨਾ ਹੋ ਰਹੀ ਹੈ।

ਕੀ ਇਲਾਜ ਲਈ ਦੱਖਣੀ ਕੋਰੀਆ ਜਾ ਰਹੀ ਹੈ ਅਦਾਕਾਰਾ?
ਦੱਸ ਦੇਈਏ ਕਿ ਅਕਤੂਬਰ 'ਚ ਸਮੰਥਾ ਰੂਥ ਪ੍ਰਭੂ ਨੇ ਆਪਣੀ ਬੀਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਇਓਸਾਈਟਿਸ ਦਾ ਇਲਾਜ ਕਰਵਾ ਰਹੀ ਹੈ ਪਰ ਇਸ ਦਾ ਠੀਕ ਹੋਣਾ ਬਹੁਤ ਹੌਲੀ ਹੈ। ਹਾਲ ਹੀ 'ਚ ਖ਼ਬਰ ਆਈ ਸੀ ਕਿ ਉਹ ਆਪਣੀ ਸਿਹਤ ਲਈ ਆਯੁਰਵੇਦ ਦਾ ਇਲਾਜ ਕਰਵਾ ਰਹੀ ਹੈ। ਇਸ ਦੇ ਨਾਲ ਹੀ ਇਲਾਜ ਲਈ ਦੱਖਣੀ ਕੋਰੀਆ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇੰਡੀਆ ਗਲਿਟਜ਼ ਦੀ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸਾਮੰਥਾ ਦੱਖਣੀ ਕੋਰੀਆ ਲਈ ਉਡਾਣ ਭਰੇਗੀ ਅਤੇ ਉੱਨਤ ਇਲਾਜ ਲਈ ਕੁਝ ਮਹੀਨੇ ਉੱਥੇ ਰਹੇਗੀ।

ਕੀ ਹੁੰਦੀ ਹੈ ਮਾਇਓਸਾਈਟਿਸ ਦੀ ਬੀਮਾਰੀ?
ਮਾਇਓਸਾਈਟਿਸ ਇੱਕ ਆਟੋਇਮਿਊਨ ਬੀਮਾਰੀ ਹੈ, ਜਿਸ 'ਚ ਮਰੀਜ਼ ਬਹੁਤ ਕਮਜ਼ੋਰੀ ਮਹਿਸੂਸ ਕਰਦਾ ਹੈ। ਉਸ ਦੀਆਂ ਮਾਸਪੇਸ਼ੀਆਂ 'ਚ ਤਿੱਖੀ ਅਤੇ ਲਗਾਤਾਰ ਦਰਦ ਦੀ ਸਮੱਸਿਆ ਬਣੀ ਰਹਿੰਦੀ ਹੈ। ਸਮੇਂ ਦੇ ਨਾਲ ਸਥਿਤੀ ਵਿਗੜਦੀ ਜਾਂਦੀ ਹੈ। ਇਸ ਬੀਮਾਰੀ 'ਚ ਮਰੀਜ਼ ਨੂੰ ਬੈਠਣ, ਪੌੜੀਆਂ ਚੜ੍ਹਨ, ਭਾਰ ਚੁੱਕਣ 'ਚ ਔਖ ਹੁੰਦੀ ਹੈ। ਕੁਝ ਨਾ ਕਰਨ ਤੋਂ ਬਾਅਦ ਵੀ ਥਕਾਵਟ ਮਹਿਸੂਸ ਹੁੰਦੀ ਹੈ। ਕਈ ਵਾਰ ਇਸ ਹਾਲਤ ਕਾਰਨ ਮਰੀਜ਼ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਮੰਥਾ ਰੂਥ ਪ੍ਰਭੂ ਨੂੰ ਆਖ਼ਰੀ ਵਾਰ 'ਯਸ਼ੋਦਾ' 'ਚ ਦੇਖਿਆ ਗਿਆ ਸੀ। ਅਦਾਕਾਰਾ ਕੋਲ 'ਸ਼ਕੁੰਤਲਮ', 'ਕੁਸ਼ੀ' ਅਤੇ 'ਗਧ' ਫ਼ਿਲਮਾਂ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ।
ਗਾਇਕਾ ਜਸਵਿੰਦਰ ਬਰਾੜ ਨੇ ਮੂਸੇਵਾਲਾ ਦਾ ਵੀਡੀਓ ਕੀਤਾ ਸਾਂਝਾ, ਵੇਖ ਲੋਕਾਂ ਦੀਆਂ ਅੱਖਾਂ 'ਚ ਆਏ ਹੰਝੂ (ਵੀਡੀਓ)
NEXT STORY