ਨਵੀਂ ਦਿੱਲੀ- ਮਾਲੀਵੁੱਡ 'ਚ ਅਦਾਕਾਰਾਂ ਦੇ ਜਿਨਸੀ ਸ਼ੋਸ਼ਣ ਦੇ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੇਮਾ ਕਮੇਟੀ ਦੀ ਰਿਪੋਰਟ ਦੇ ਤਹਿਤ ਪਹਿਲੇ ਖੁਲਾਸੇ ਤੋਂ ਬਾਅਦ ਹੋਰ ਅਦਾਕਾਰਾਂ ਨੇ ਵੀ ਆਪਣੇ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਨੂੰ ਅੱਗੇ ਲਿਆਂਦਾ ਹੈ। ਕੁਝ ਹੀ ਦੇਰ 'ਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਰਿਪੋਰਟ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦੇ ਕਈ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਏ ਹਨ। ਕੁਝ ਲੋਕਾਂ ਨਾਲ ਫਿਲਮ ਦੇ ਸੈੱਟਾਂ 'ਤੇ ਦੁਰਵਿਵਹਾਰ ਕੀਤਾ ਗਿਆ ਸੀ, ਜਦਕਿ ਕਈਆਂ ਨੂੰ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ 'ਚ ਫਿਲਮਾਂ ਦਾ ਲਾਲਚ ਦਿੱਤਾ ਗਿਆ ਸੀ। ਇੱਥੋਂ ਤੱਕ ਕਿਹਾ ਗਿਆ ਹੈ ਕਿ ਮਲਿਆਲਮ ਫਿਲਮ ਇੰਡਸਟਰੀ 10 ਤੋਂ 15 ਪੁਰਸ਼ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰਾਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਹੁਣ ਇਸ ਮਾਮਲੇ 'ਚ ਸਮੰਥਾ ਰੂਥ ਪ੍ਰਭੂ ਦਾ ਬਿਆਨ ਆਇਆ ਹੈ।
ਸਮੰਥਾ ਨੇ ਹੇਮਾ ਕਮੇਟੀ ਦੀ ਰਿਪੋਰਟ ਦਾ ਸਵਾਗਤ ਕੀਤਾ ਹੈ। ਸਿਨੇਮਾ ਕਲੈਕਟਿਵ 'ਚ ਔਰਤਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਸ ਨੇ ਤੇਲੰਗਾਨਾ ਸਰਕਾਰ ਨੂੰ ਅਪੀਲ ਕੀਤੀ ਹੈ। ਦਰਅਸਲ, ਅਦਾਕਾਰਾ ਨੇ ਤੇਲੰਗਾਨਾ ਸਰਕਾਰ ਨੂੰ ਤੇਲਗੂ ਫਿਲਮ ਇੰਡਸਟਰੀ 'ਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਬਾਰੇ ਇੱਕ ਸਬ-ਕਮੇਟੀ ਦੀ ਰਿਪੋਰਟ ਸੌਂਪਣ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਤੋਂ ਬਾਅਦ 'ਐਮਰਜੈਂਸੀ' ਦੇ ਇਕ ਹੋਰ ਅਦਾਕਾਰ ਨੂੰ ਮਿਲੀਆਂ ਧਮਕੀਆਂ
ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਸੀਂ ਤੇਲਗੂ ਫਿਲਮ ਉਦਯੋਗ ਦੀਆਂ ਔਰਤਾਂ ਹੇਮਾ ਕਮੇਟੀ ਦੀ ਰਿਪੋਰਟ ਦਾ ਸਵਾਗਤ ਕਰਦੇ ਹਾਂ ਅਤੇ ਕੇਰਲ 'ਚ ਡਬਲ.ਯੂ.ਸੀ.ਸੀ. ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਇਹਨਾਂ ਘਟਨਾਵਾਂ ਦੇ ਸਾਹਮਣੇ ਆਉਣ ਦਾ ਰਾਹ ਪੱਧਰਾ ਕੀਤਾ ਹੈ। WCC, The Voice of Women, TFI (ਤੇਲੁਗੂ ਫਿਲਮ ਉਦਯੋਗ) 'ਚ ਔਰਤਾਂ ਲਈ ਇੱਕ ਹੈਲਪਲਾਈਨ ਗਰੁੱਪ 2019 'ਚ ਬਣਾਇਆ ਗਿਆ ਸੀ। ਅਸੀਂ ਤੇਲੰਗਾਨਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਯੌਨ ਉਤਪੀੜਨ 'ਤੇ ਸਬ-ਕਮੇਟੀ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਨੂੰ ਪ੍ਰਕਾਸ਼ਿਤ ਕਰੇ, ਜੋ ਸਰਕਾਰ ਨੂੰ ਔਰਤਾਂ ਲਈ ਸੁਰੱਖਿਅਤ ਮਾਹੌਲ ਬਣਾਉਣ ਅਤੇ ਨੀਤੀਆਂ ਨੂੰ ਲਾਗੂ ਕਰਨ 'ਚ ਮਦਦ ਕਰ ਸਕਦੀ ਹੈ।ਸਾਮੰਥਾ ਰੂਥ ਪ੍ਰਭੂ 7 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਡਿਜ਼ਨੀ ਪਲੱਸ ਹੌਟਸਟਾਰ ਦੀ 'ਸਿਟਾਡੇਲ: ਹਨੀ ਬੰਨੀ' 'ਚ ਨਜ਼ਰ ਆਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਰੋਮਾਂਟਿਕ ਅੰਦਾਜ਼ 'ਚ ਕੀਤਾ ਬਰਥਡੇ ਵਿਸ਼, ਵੇਖੋ ਖੂਬਸੂਰਤ ਤਸਵੀਰਾਂ
NEXT STORY