ਮੁੰਬਈ (ਬਿਊਰੋ)– ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ’ਚ ਹੋਣ ਵਾਲੀ ਵਿਸ਼ੇਸ਼ ਸਕ੍ਰੀਨਿੰਗ ’ਚ ਅੰਤਿਮ ਹਿੰਦੂ ਰਾਜਾ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਦੀ ਪ੍ਰੇਰਕ ਕਹਾਣੀ ’ਤੇ ਬਣੀ ਫ਼ਿਲਮ ਨੂੰ ਦੇਖਣ ਲਈ ਤਿਆਰ ਹਨ। ਸਕ੍ਰੀਨਿੰਗ ਲਈ ਅਦਾਕਾਰ ਅਕਸ਼ੇ ਕੁਮਾਰ ਤੇ ਅਦਾਕਾਰਾ ਮਾਨੁਸ਼ੀ ਛਿੱਲਰ ਦੇ ਨਾਲ ਨਿਰਦੇਸ਼ਕ ਡਾ. ਚੰਦਰਪ੍ਰਕਾਸ਼ ਦਿਵੇਦੀ ਮੌਜੂਦ ਰਹਿਣਗੇ।
‘ਸਮਰਾਟ ਪ੍ਰਿਥਵੀਰਾਜ’ ਯਸ਼ਰਾਜ ਫ਼ਿਲਮਜ਼ ਦੀ ਪਹਿਲੀ ਇਤਿਹਾਸਕ ਫ਼ਿਲਮ ਹੈ, ਜੋ ਬਲਸ਼ਾਲੀ, ਬਹਾਦਰ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਗੌਰਵਸ਼ਾਲੀ ਜੀਵਨ ’ਤੇ ਆਧਾਰਿਤ ਹੈ। ਅਕਸ਼ੇ ਕੁਮਾਰ ਨੇ ਕਿਹਾ ਕਿ ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੰਤਿਮ ਹਿੰਦੂ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਬਹਾਦਰੀ ’ਤੇ ਆਧਾਰਿਤ ਸਾਡੀ ਫ਼ਿਲਮ ਦੇਖ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਚ ਇਹ ਕਿਹੋ-ਜਿਹਾ ਮਾਹੌਲ ਬਣ ਰਿਹਾ
ਨਿਰਦੇਸ਼ਕ ਡਾ. ਚੰਦਰਪ੍ਰਕਾਸ਼ ਦਿਵੇਦੀ ਕਹਿੰਦੇ ਹਨ ਕਿ ਇਹ ਸਾਡੇ ਲਈ ਵੱਡੇ ਸਨਮਾਨ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਾਡੀ ਫ਼ਿਲਮ ਦੇਖ ਰਹੇ ਹਨ ਤੇ ਭਾਰਤ ਮਾਤਾ ਦੇ ਵੀਰ ਪੁੱਤਰ ਦੀ ਕਹਾਣੀ ਨੂੰ ਜਿਊਂਦਿਆਂ ਕਰਨ ਦੀ ਸਾਡੀ ਕੋਸ਼ਿਸ਼ ਨੂੰ ਅਾਸ਼ੀਰਵਾਦ ਦੇ ਰਹੇ ਹਨ।
‘ਸਮਰਾਟ ਪ੍ਰਿਥਵੀਰਾਜ’ 3 ਜੂਨ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਣ ਵਾਲੀ ਹੈ। ਪਹਿਲਾਂ ਇਸ ਫ਼ਿਲਮ ਦਾ ਨਾਂ ‘ਪ੍ਰਿਥਵੀਰਾਜ’ ਸੀ ਪਰ ਕਰਣੀ ਸੈਨਾ ਦੀ ਮੰਗ ’ਤੇ ਇਸ ਫ਼ਿਲਮ ਦਾ ਨਾਂ ‘ਸਮਰਾਟ ਪ੍ਰਿਥਵੀਰਾਜ’ ਰੱਖ ਦਿੱਤਾ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਮੂਸੇ ਵਾਲਾ ਦੀ ਕਾਲ ਰਿਕਾਰਡਿੰਗ ਲੀਕ ਕਰਨ ਤੇ ਬਿਨਾਂ ਇਜਾਜ਼ਤ ਗੀਤ ਰਿਲੀਜ਼ ਕਰਨ ਵਾਲਿਆਂ ’ਤੇ ਹੋਵੇਗਾ ਐਕਸ਼ਨ
NEXT STORY