ਮੁੰਬਈ- ਅੰਤਰਰਾਸ਼ਟਰੀ ਨ੍ਰਿਤ ਦਿਵਸ ’ਤੇ ਅਦਾਕਾਰਾ ਸੰਦੀਪਾ ਧਰ ਆਪਣੇ ਜੀਵਨ ਦੇ ਨ੍ਰਿਤ ਪ੍ਰੇਮ ਤੇ ਉਸ ਸ਼ਖਸੀਅਤ ਨੂੰ ਯਾਦ ਕਰ ਰਹੀ ਹੈ, ਜਿਸ ਨੇ ਪਹਿਲੀ ਵਾਰ ਉਸ ਦੇ ਦਿਲ ਵਿਚ ਇਸ ਜਨੂੰਨ ਨੂੰ ਜਗਾਇਆ। ਅਦਾਕਾਰਾ ਸੰਦੀਪਾ ਧਰ ਦਾ ਕਹਿਣਾ ਹੈ ਕਿ ਮਾਧੁਰੀ ਦੀਕਸ਼ਿਤ ਦੀ ਬੇਮਿਸਾਲ ਸੁੰਦਰਤਾ ਅਤੇ ਉਨ੍ਹਾਂ ਦੇ ਭਾਵਨਾਤਮਕ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਡਾਂਸ ਦੀ ਅਸਲ ਸ਼ਕਤੀ ਦਾ ਅਹਿਸਾਸ ਹੋਇਆ।
ਸੰਦੀਪਾ ਨੇ ਕਿਹਾ, ‘‘ਮਾਧੁਰੀ ਮੈਮ ਨੂੰ ਨੱਚਦੇ ਦੇਖਣਾ ਜਿਊਂਦੀ ਜਾਗਦੀ ਕਵਿਤਾ ਨੂੰ ਦੇਖਣ ਵਰਗਾ ਸੀ। ਉਹ ਸਿਰਫ ਸਟੈੱਪਸ ਨਹੀਂ ਕਰਦੇ ਸਨ, ਸਗੋਂ ਕਹਾਣੀਆਂ ਸੁਣਉਂਦੇ ਸਨ, ਦਿਲਾਂ ਨੂੰ ਛੂੰਹਦੇ ਸਨ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਨ੍ਰਿਤ ਸਿਰਫ ਤਕਨੀਕ ਨਹੀਂ, ਸਗੋਂ ਸੱਚਾਈ, ਆਤਮਾ ਤੇ ਇਮਾਨਦਾਰੀ ਨਾਲ ਜੁੜਿਆ ਹੁੰਦਾ ਹੈ। ਸੰਦੀਪਾ ਲਈ, ਡਾਂਸ ਅਜੇ ਵੀ ਆਪਣੇ ਆਪ ਨਾਲ ਜੁੜਨ ਦਾ ਸਭ ਤੋਂ ਸੱਚਾ ਮਾਧਿਅਮ ਹੈ।
ਫਿਲਮ ‘ਕੇਸਰੀ ਵੀਰ’ ਦੇ ਟ੍ਰੇਲਰ ਲਾਂਚ ਮੌਕੇ ਅਕਾਂਕਸ਼ਾ ਨੇ ਕੀਤੀ ਦਿਲ ਛੂਹ ਲੈਣ ਵਾਲੀ ਗੱਲ
NEXT STORY