ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਇੰਡਸਟਰੀ ਦੇ ਹਿੱਟ ਸਿਤਾਰਿਆਂ 'ਚੋਂ ਇਕ ਹਨ। ਸੰਜੇ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਫਿਲਮਾਂ ਦੇ ਨਾਲ ਹੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੇ ਹਨ। ਸੰਜੇ ਦੀ ਤਰ੍ਹਾਂ ਹੀ ਉਨ੍ਹਾਂ ਦੀ ਪਤਨੀ ਮਾਨਯਤਾ ਦੱਤ ਵੀ ਕਾਫੀ ਚਰਚਾ 'ਚ ਰਹਿੰਦੀ ਹੈ। ਸੰਜੇ ਅਤੇ ਮਾਨਯਤਾ ਦੀ ਜੋੜੀ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ। ਉਥੇ ਮਾਨਯਤਾ ਅੱਜ ਭਾਵੇਂ ਹੀ ਐਕਟਿੰਗ ਤੋਂ ਦੂਰੀ ਬਣਾ ਚੁੱਕੀ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਦੇ ਮਾਮਲੇ 'ਚ ਉਹ ਵੱਡੇ ਸਿਤਾਰਿਆਂ ਨੂੰ ਟੱਕਰ ਦਿੰਦੀ ਹੈ। ਇਸੇ ਵਿਚ ਮਾਨਯਤਾ ਦੀ ਇਕ ਨਵੀਂ ਤਸਵੀਰ ਇੰਟਰਨੈੱਟ 'ਤੇ ਚਰਚਾ 'ਚ ਬਣੀ ਹੋਈ ਹੈ।
ਮਾਨਯਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਨਯਤਾ ਨੇ ਇਸ ਦੌਰਾਨ ਮਲਟੀਕਲਰ ਦੀ ਆਫ ਸ਼ੋਲਡਰ ਵਨ ਪੀਸ ਡਰੈੱਸ ਪਹਿਨੀ ਹੋਈ ਹੈ। ਇਸ ਡਰੈੱਸ 'ਚ ਇਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।
ਕਦੇ ਡਰਾਈਵਰ ਦੀ ਨੌਕਰੀ ਕਰਦੇ ਸਨ ਰਣਦੀਪ ਹੁੱਡਾ, ਅੱਜ ਹੈ ਬਾਲੀਵੁੱਡ ਦਾ ਮਸ਼ਹੂਰ ਚਿਹਰਾ
NEXT STORY