ਲਖਨਊ : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਏਜੀਜੇਐੱਮ ਕੋਰਟ ਵੱਲੋਂ ਝਟਕਾ ਲੱਗਾ ਹੈ। ਕੋਰਟ ਨੇ ਸਪਨਾ ਚੌਧਰੀ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਉਨ੍ਹਾਂ ਨੇ ਆਸ਼ਿਆਨਾ ਥਾਣੇ ’ਚ ਦਰਜ ਮੁਕਦਮੇ ਤੋਂ ਖ਼ੁਦ ਨੂੰ ਦੋਸ਼ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਸੀ। ਦਰਅਸਲ 13 ਅਕਤੂਬਰ 2018 ਨੂੰ ਆਸ਼ਿਆਨਾ ਥਾਣੇ ’ਚ ਪੁਲਸ ਵੱਲੋਂ ਇਕ ਐੱਫ.ਆਈ.ਆਰ. ਦਰਜ ਕਰਵਾਈ ਗਈ ਸੀ, ਜਿਸ ’ਚ ਸਪਨਾ ਚੌਧਰੀ ’ਤੇ ਦਰਸ਼ਕਾਂ ਦਾ ਪੈਸਾ ਹੜੱਪਣ ਦਾ ਦੋਸ਼ ਲੱਗਾ ਸੀ।
ਆਸ਼ਿਆਨਾ ’ਚ ਸਪਨਾ ਚੌਧਰੀ ਦੇ ਇਕ ਪ੍ਰੋਗਰਾਮ ਦੀ ਟਿਕਟ 300 ਰੁਪਏ ’ਚ ਆਨਲਾਈਨ ਅਤੇ ਆਫਲਾਈਨ ਵੇਚੀ ਗਈ ਸੀ। ਦੋਸ਼ ਹੈ ਕਿ ਟਿਕਟ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਗਈ ਸੀ। ਬਾਵਜੂਦ ਇਸ ਦੇ ਸਪਨਾ ਚੌਧਰੀ ਪ੍ਰੋਗਰਾਮ ’ਚ ਨਹੀਂ ਆਈ ਸੀ। ਸਪਨਾ ਚੌਧਰੀ ਦੇ ਨਾ ਆਉਣ ’ਤੇ ਦਰਸ਼ਕਾਂ ਨੇ ਕਾਫੀ ਹੰਗਾਮਾ ਅਤੇ ਤੋੜਫੋੜ ਵੀ ਕੀਤੀ ਸੀ।
ਆਸ਼ਿਆਨਾ ਥਾਣੇ ਦੀ ਕਿਲਾ ਚੌਕੀ ਦੇ ਸਭ ਇੰਸਪੈਕਟਰ ਫਿਰੋਜ਼ ਖਾਨ ਨੇ 13 ਅਕਤੂਬਰ 2018 ਨੂੰ ਸਪਨਾ ਚੌਧਰੀ, ਰਤਨਾਕਰ ਉਪਾਧਿਆਏ ਅਮਿਤ ਪਾਂਡੇ , ਪਹਿਲ ਇੰਸਟੀਟਿਊਟ ਦੇ ਇਬਾਦ ਅਲੀ, ਨਵੀਨ ਸ਼ਰਮਾ ਅਤੇ ਜੁਨੈਦ ਅਹਿਮਦ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ। ਸਪਨਾ ਚੌਧਰੀ ਦੇ ਖ਼ਿਲਾਫ਼ ਇਕ ਮਾਰਚ 2019 ਨੂੰ ਕੋਰਟ ’ਚ ਚਾਰਜਸ਼ੀਟ ਦਾਖਲ ਹੋਈ ਸੀ। ਹਾਲਾਂਕਿ ਇਸ ਮਾਮਲੇ ’ਚ ਸਪਨਾ ਚੌਧਰੀ ਸਣੇ ਹੋਰ ਦੋਸ਼ੀਆਂ ਨੂੰ ਕੋਰਟ ਵੱਲੋਂ ਜਮਾਨਤ ਮਿਲ ਚੁੱਕੀ ਹੈ।
BIGG BOSS OTT: ਦਿਵਿਆ ਅਗਰਵਾਲ ਦੇ ਸਿਰ ਸਜਿਆ ਜਿੱਤ ਦਾ ਤਾਜ, ਟਰਾਫੀ ਦੇ ਨਾਲ ਮਿਲੇ 25 ਲੱਖ
NEXT STORY