ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਇੰਨੀਂ ਦਿਨੀਂ ਉਤਰਾਖੰਡ ਦੀਆਂ ਬਰਫੀਲੀਆਂ ਪਹਾੜੀਆਂ 'ਤੇ ਛੁੱਟੀਆਂ ਮਨਾ ਰਹੀ ਹੈ। ਜਾਨ੍ਹਵੀ ਬਰਫੀਲੀਆਂ ਪਹਾੜੀਆਂ 'ਚ ਖੂਬ ਇੰਜੁਆਏ ਕਰ ਰਹੀ ਹੈ, ਜਿਸ ਨੂੰ ਲੈ ਕੇ ਜਾਨ੍ਹਵੀ ਨੇ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਕੁਝ ਵੀਡੀਓ ਇਸ ਤਰ੍ਹਾਂ ਦੀਆਂ ਹਨ, ਜਿਹੜੀਆਂ ਕਿ ਅਜੀਬ ਲੱਗ ਰਹੀਆਂ ਹਨ।
ਇਨ੍ਹਾਂ ਨੂੰ ਦੇਖ ਕੇ ਕੁਝ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕੀ ਕਰਨਾ ਚਾਹੁੰਦੀ ਹੈ।

ਇਨ੍ਹਾਂ ਵੀਡੀਓ ਨੂੰ ਦੇਖ ਕੇ ਉਸ ਦੇ ਭਰਾ ਅਰਜੁਨ ਕਪੂਰ ਨੇ ਵੀ ਉਸ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਛੋਟੀ ਭੈਣ ਨੇ ਵੀ ਅਜ਼ੀਬ ਕੁਮੈਂਟ ਕੀਤਾ ਹੈ।

ਦੱਸ ਦਈਏ ਕਿ ਜਾਨ੍ਹਵੀ ਆਪਣੀ ਪੱਕੀ ਦੋਸਤ ਸਾਰਾ ਅਲੀ ਖ਼ਾਨ ਨਾਲ ਕੇਦਾਰਨਾਥ ਪਹੁੰਚੀ ਹੈ। ਦੋਵੇਂ ਜਣੀਆਂ ਕੇਦਾਰਨਾਥ 'ਚ ਪੂਜਾ ਅਰਚਨਾ ਕਰਦੀਆਂ ਹੋਈਆਂ ਨਜ਼ਰ ਆਈਆਂ।

ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਵੇਂ ਜਣੀਆਂ ਉੱਥੇ ਠੰਡ ਦਾ ਅਨੰਦ ਲੈ ਰਹੀਆਂ ਹਨ। ਉੱਥੇ ਹੀ ਕੁਝ ਲੋਕਾਂ ਨੇ ਜਾਨ੍ਹਵੀ ਨੂੰ ਪਛਾਣ ਲਿਆ ਅਤੇ ਦੋਵਾਂ ਨੇ ਆਪਣੇ ਫੈਨਸ ਨਾਲ ਤਸਵੀਰਾਂ ਵੀ ਖਿਚਵਾਈਆਂ।

ਸਾਰਾ ਅਲੀ ਖ਼ਾਨ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ। ਬੀਤੇ ਦਿਨੀਂ ਉਹ ਆਪਣੇ ਪਰਿਵਾਰ ਨਾਲ ਕਸ਼ਮੀਰ ਘੁੰਮਣ ਗਈ ਸੀ, ਜਿੱਥੇ ਉਹ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦਿੱਤੀ ਸੀ।



Big B ਦੇ NFT ਕਲੈਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਨਿਲਾਮੀ 'ਚ ਮਿਲੀਆਂ ਰਿਕਾਰਡ ਬੋਲੀਆਂ
NEXT STORY