ਮੁੰਬਈ- ਅਦਾਕਾਰਾ ਸਾਰਾ ਅਲੀ ਖਾਨ ਇੰਡਸਟਰੀ ਦੇ ਉਨ੍ਹਾਂ ਸਟਾਰ ਕਿੱਡਜ਼ 'ਚੋਂ ਇਕ ਹੈ ਜੋ ਆਪਣੇ ਸਟਾਈਲ ਦੇ ਕਾਰਨ ਚਰਚਾ 'ਚ ਰਹਿੰਦੇ ਹਨ। ਸਾਰਾ ਵੈਸਟਰਨ ਲੁੱਕ 'ਚ ਤਾਂ ਕਹਿਰ ਢਾਹੁੰਦੀ ਹੀ ਹੈ ਪਰ ਜਦੋਂ ਉਹ ਸਿੰਪਲ ਸੂਟ 'ਚ ਘਰ ਤੋਂ ਨਿਕਲਦੀ ਹੈ ਤਾਂ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।

ਇਕ ਵਾਰ ਫਿਰ ਸਾਰਾ ਨੇ ਉਸ ਖਾਸ ਅੰਦਾਜ਼ ਦੀ ਝਲਕ ਫਿਰ ਤੋਂ ਦਿਖਾਈ ਜਿਸ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ 'ਚ ਸਾਰਾ ਨੂੰ ਮੁੰਬਈ 'ਚ ਸਪਾਟ ਕੀਤਾ ਗਿਆ। ਇਸ ਦੌਰਾਨ ਉਹ ਵ੍ਹਾਈਟ ਚੂੜੀਦਾਰ ਸੂਟ 'ਚ ਨਜ਼ਰ ਆਈ ਹੈ।

ਉਨ੍ਹਾਂ ਨੇ ਫੁੱਲਾਂ ਦੇ ਬਾਰਡਰ ਵਾਲਾ ਦੁਪੱਟਾ ਕੈਰੀ ਕੀਤਾ ਸੀ। ਇਸ ਲੁੱਕ ਨੂੰ ਸਾਰਾ ਨੇ ਪੰਜਾਬੀ ਜੁੱਤੀ ਨਾਲ ਪੂਰਾ ਕੀਤਾ ਹੋਇਆ ਸੀ। ਸਾਰਾ ਦੇ ਇਸ ਸਿੰਪਲ ਲੁੱਕ 'ਤੇ ਹਰ ਕੋਈ ਮਰ ਮਿਟਿਆ ਹੈ।

ਸਾਰਾ ਨੇ ਕੈਮਰੇ ਦੇ ਸਾਹਮਣੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦਿੱਤੇ ਹਨ। ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਨੂੰ ਆਖਿਰੀ ਵਾਰ ਫਿਲਮ 'ਕੂਲੀ ਨੰ 1' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਹ ਅਦਾਕਾਰ ਵਰੁਣ ਧਵਨ ਦੇ ਨਾਲ ਨਜ਼ਰ ਆਈ ਸੀ। ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਅਤਰੰਗੀ ਰੇ' ਹੈ। ਇਸ 'ਚ ਉਸ ਦੇ ਨਾਲ ਅਕਸ਼ੈ ਕੁਮਾਰ ਅਤੇ ਧਨੁਸ਼ ਹੈ।

ਹਸਪਤਾਲ ਤੋਂ ਡਿਸਚਾਰਜ ਹੋਈ ਜਸਲੀਨ, ਸਿਧਾਰਥ ਦੇ ਦਿਹਾਂਤ ਦੀ ਖਬਰ ਸੁਣ ਲੱਗਾ ਸੀ ਸਦਮਾ
NEXT STORY