ਵੈੱਬ ਡੈਸਕ- 'ਛੱਲਾ', 'ਇੱਕ ਤੇਰੀ ਇੱਕ ਮੇਰੀ', 'ਕੋਸ਼ਿਸ਼' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਉਤੇ ਛਾਅ ਜਾਣ ਵਾਲੇ ਗਾਇਕ ਸਾਰਥੀ ਕੇ ਇਸ ਸਮੇਂ ਆਪਣੀ ਸਿਹਤ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ।

ਦਰਅਸਲ, ਬੀਤੇ ਸ਼ਨੀਵਾਰ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਰਟ ਅਟੈਕ ਆ ਗਿਆ ਸੀ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ। ਹਾਲਾਂਕਿ ਹੁਣ ਗਾਇਕ ਦੀ ਸਿਹਤ 'ਚ ਸੁਧਾਰ ਹੈ।ਦੋ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ।

ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ 'ਰਿਕਵਰੀ ਵਾਲੇ ਸਫ਼ਰ 'ਤੇ ਹਾਂ ਦੋਸਤੋ।ਧੰਨਵਾਦ ਤੁਹਾਡਾ ਸਭ ਦਾ ਕਰਜ਼ਦਾਰ, ਸ਼ੁਕਰ, ਸ਼ੁਕਰ ਸ਼ੁਕਰ’।

ਸਾਰਥੀ ਕੇ ਦੇ ਵੱਲੋਂ ਸਾਂਝੇ ਕੀਤੇ ਇਸ ਵੀਡੀਓ ‘ਚ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਉਨ੍ਹਾਂ ਦੀ ਜਲਦ ਹੀ ਸਿਹਤਮੰਦੀ ਦੇ ਲਈ ਅਰਦਾਸ ਵੀ ਕਰ ਰਹੇ ਹਨ ।
ਜਦਕਿ ਦੂਜੇ ਵੀਡੀਓ 'ਚ ਕੁਰਸੀ 'ਤੇ ਬੈਠ ਕੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ 'ਚ ਉਹ ਆਪਣਾ ਪਸੰਦੀਦਾ ਗੀਤ 'ਛੱਲਾ' ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ 'ਛੱਲਾ' ਮੇਰਾ ਆਲ ਟਾਈਮ ਫੇਵਰੇਟ ਸੌਂਗ ਹੈ।

ਕੀ ਕਰੀਏ ਕਲਾਕਾਰ ਆ ਮਜਬੂਰ ਆਂ ਗਾਉਣ ਤੋਂ। ਗੁਸਤਾਖੀ ਮੁਆਫ਼ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਛੱਲਾ ਕਰਜ਼ਦਾਰ, ਸਾਰਥੀ ਕੇ'।
ਥਲਪਤੀ ਵਿਜੇ ਦੀ ਰਾਜਨੀਤੀ 'ਚ ਐਂਟਰੀ, ਪਾਰਟੀ ਦਾ ਝੰਡਾ ਕੀਤਾ ਜਾਰੀ
NEXT STORY