ਬਾਲੀਵੁੱਡ ਡੈਸਕ- ਪੰਜਾਬੀ ਅਤੇ ਟੀ.ਵੀ ਇੰਡਸਟਰੀ ਦੀ ਮਸ਼ਹੂਰ ਜੋੜੀ ਸਰਗੁਣ ਮਹਿਤਾ ਅਤੇ ਰਵੀ ਦੁਬੇ ਆਪਣੇ ਚੁਲਬੁੱਲੇ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਜਿੱਥੇ ਸਰਗੁਣ ਨੇ ਪੰਜਾਬੀ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦੀਆਂ ਹਨ ਅਤੇ ਟੀ.ਵੀ ਇੰਡਸਟਰੀ ’ਚ ਵੀ ਕੰਮ ਕੀਤਾ ਹੈ। ਉੱਥੇ ਹੀ ਰਵੀ ਦੁਬੇ ਦੀ ਵੀ ਟੀ.ਵੀ ਸੀਰੀਅਲ ’ਚ ਵੱਖਰੀ ਪਹਿਚਾਣ ਹੈ।
![PunjabKesari](https://static.jagbani.com/multimedia/13_28_519227522hima123456789012345678902435678-ll.jpg)
ਇਹ ਵੀ ਪੜ੍ਹੋ :ਰਿਸ਼ੀ ਸੁਨਕ ਨੂੰ ਫ਼ਿਲਮੀ ਇੰਡਸਟਰੀ ਤੋਂ ਮਿਲ ਰਹੀਆਂ ਵਧਾਈਆਂ, ਬਿੱਗ ਬੀ ਨੇ ਲਿਖਿਆ ‘ਭਾਰਤ ਮਾਤਾ ਦੀ ਜੈ’
ਦੋਵੇਂ ਦੀਆਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਸਰਗੁਣ ਨੇ ਦੀਵਾਲੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
![PunjabKesari](https://static.jagbani.com/multimedia/13_28_515477733hima1234567890123456789024356-ll.jpg)
ਇਨ੍ਹਾਂ ਤਸਵੀਰਾਂ ’ਚ ਰਵੀ ਦੁਬੇ ਪਤਨੀ ਨਾਲ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਨੂੰ ਸਰਗੁਣ ਅਤੇ ਰਵੀ ਦੀ ਦੀਵਾਲੀ ਲੁੱਕ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ।
![PunjabKesari](https://static.jagbani.com/multimedia/13_28_513758681hima123456789012345678902435-ll.jpg)
ਇਹ ਵੀ ਪੜ੍ਹੋ : ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ
ਹੁਣ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
![PunjabKesari](https://static.jagbani.com/multimedia/13_28_507821422hima12345678901234567890-ll.jpg)
ਤਸਵੀਰਾਂ ’ਚ ਦੇਖ ਸਕਦੇ ਹੋ ਜੋੜੇ ਦਾ ਫੋਟੋਸ਼ੂਟ ਕਾਫ਼ੀ ਰੋਮਾਂਟਿਕ ਲੱਗ ਰਿਹਾ ਹੈ। ਇਕ ਤਸਵੀਰ ’ਚ ਰਵੀ ਸਰਗੁਣ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
![PunjabKesari](https://static.jagbani.com/multimedia/13_28_509540092hima123456789012345678902-ll.jpg)
ਲੁੱਕ ਦੀ ਗੱਲ ਕਰੀਏ ਤਾਂ ਸਰਗੁਣ ਪੀਚ ਰੰਗ ਦੇ ਲਹਿੰਗੇ ’ਚ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
![PunjabKesari](https://static.jagbani.com/multimedia/13_28_511414965hima1234567890123456789024-ll.jpg)
ਇਹ ਵੀ ਪੜ੍ਹੋ : ਲਾਲ ਸੂਟ ’ਚ ਕਰੀਨਾ ਦੀ ਸ਼ਾਨਦਾਰ ਲੁੱਕ, ਪਿਤਾ ਸੈਫ਼ ਨਾਲ ਤੈਮੂਰ-ਜਹਾਂਗੀਰ ਨੇ ਕੀਤੀ ਮੈਚਿੰਗ
ਦੂਜੇ ਪਾਸੇ ਰਵੀ ਦੁਬੇ ਰਵਾਇਤੀ ਪਹਿਰਾਵੇ ’ਚ ਨਜ਼ਰ ਆਏ। ਰਵੀ ਨੇ ਗ੍ਰੀਨ ਕਲਰ ਦਾ ਕੁੜਤਾ ਅਤੇ ਸਫ਼ੈਤ ਪਜ਼ਾਮਾ ਪਾਇਆ ਹੋਇਆ ਹੈ।
![PunjabKesari](https://static.jagbani.com/multimedia/13_28_512977739hima12345678901234567890243-ll.jpg)
ਦੱਸ ਦੇਈਏ ਜੋੜੇ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ ’ਤੇ ਹੋਈ ਸੀ। ਸਰਗੁਣ ਨੂੰ ਦੇਖ ਕੇ ਰਵੀ ਦਿਲ ਦੇ ਬੈਠੇ ਸੀ। ਦੋਵਾਂ ਦਾ ਵਿਆਹ 2013 ’ਚ ਹੋਇਆ ਸੀ।
ਦੀਵਾਲੀ ਮੌਕੇ ਪਾਪਾਰਾਜ਼ੀ ’ਤੇ ਭੜਕੀ ਜਯਾ ਬੱਚਨ, ਵੀਡੀਓ ਹੋ ਰਹੀ ਵਾਇਰਲ
NEXT STORY