ਮੁੰਬਈ- ਸਰਗੁਨ ਮਹਿਤਾ ਇਨ੍ਹੀਂ ਦਿਨੀਂ ਵੈਕੇਸ਼ਨ 'ਤੇ ਜਾਣਾ ਚਾਹੁੰਦੀ ਹੈ । ਪਤੀ ਰਵੀ ਦੁਬੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਮੈਂ ਛੁੱਟੀਆਂ 'ਤੇ ਬਾਹਰ ਜਾਣ ਦੇ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਰਵੀ ਦੁਬੇ ਨੂੰ ਵੀ ਟੈਗ ਕੀਤਾ ਹੈ। ਸਰਗੁਨ ਮਹਿਤਾ ਤੇ ਰਵੀ ਦੁਬੇ ਅਕਸਰ ਵੈਕੇਸ਼ਨ ਦੇ ਲਈ ਵਿਦੇਸ਼ ਦਾ ਰੁਖ ਕਰਦੇ ਹਨ । ਸਰਗੁਨ ਮਹਿਤਾ ਵੀ ਪਤੀ ਦੇ ਨਾਲ ਵੈਕੇਸ਼ਨ ਮਨਾਉਣ ਦੇ ਲਈ ਬੇਚੈਨ ਹੈ।

ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ 'ਚ 'ਲਾਹੌਰੀਏ', 'ਅੰਗਰੇਜ', 'ਝੱਲੇ', 'ਕਾਲਾ ਸ਼ਾਹ ਕਾਲਾ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਜਲਦ ਹੀ ਉਨ੍ਹਾਂ ਦੀ ਫ਼ਿਲਮ ਮੋਹ ਮੁੜ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ।


ਗੈਰੀ ਸੰਧੂ ਨੇ ਲਾਈਵ ਸ਼ੋਅ ਦੌਰਾਨ ਪਰਿਵਾਰ ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ
NEXT STORY