ਨਵੀਂ ਦਿੱਲੀ (ਬਿਊਰੋ)– ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਨਾਰਵੇ ਦੇ ਅੰਬੈਸਡਰ ਹੈਂਸ ਜੇਕਬ ਫ੍ਰਾਈਡੇਨਲੁੰਡ ਨੂੰ ਮਿਲੇ। ਇਸ ਤਸਵੀਰਾਂ ਤਸਵੀਰਾਂ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ
ਤਸਵੀਰਾਂ ਨਾਲ ਕੈਪਸ਼ਨ ’ਚ ਸਤਿੰਦਰ ਸਰਤਾਜ ਲਿਖਦੇ ਹਨ, ‘‘ਕਿੰਨਾ ਕੀਮਤੀ ਮਾਣ ਮਿਲਿਆ ਹੈ, ਨਾਰਵੇ ਦਿ ਰਾਇਲ ਅੰਬੈਸੀ ਨੇ ਨਵੀਂ ਦਿੱਲੀ ਵਿਖੇ ਸੱਦਾ ਦਿੱਤਾ। ਮਾਣਯੋਗ ਅੰਬੈਸਡਰ ਹੈਂਸ ਜੇਕਬ ਫ੍ਰਾਈਡੇਨਲੁੰਡ ਨਾਲ ਸੱਭਿਆਚਾਰ, ਇਤਿਹਾਸ, ਸ਼ਾਇਰੀ ਤੇ ਸੰਗੀਤ ’ਤੇ ਗੱਲਬਾਤ ਕੀਤੀ।’
’
ਸਰਤਾਜ ਨੇ ਅੱਗੇ ਲਿਖਿਆ, ‘ਦਿਲੋਂ ਧੰਨਵਾਦ ਇੰਨੇ ਸੁਆਦ ਲੰਚ ਲਈ ਤੇ ਇੰਨੀ ਵਧੀਆ ਮਹਿਮਾਨ ਨਵਾਜ਼ੀ ਲਈ।’’
ਦੱਸ ਦੇਈਏ ਕਿ ਪਹਿਲੀ ਤਸਵੀਰ ’ਚ ਸਤਿੰਦਰ ਸਰਤਾਜ ਹੈਂਸ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ’ਤੇ ਅੱਗੇ ‘ਆਈ ਲਵ ਨਾਰਵੇ’ ਲਿਖਿਆ ਹੈ। ਦੂਜੀ ਤਸਵੀਰ ’ਚ ਸਰਤਾਜ ਤੇ ਹੈਂਸ ਕੁਝ ਕਿਤਾਬਾਂ ਬਾਰੇ ਗੱਲਬਾਤ ਕਰ ਰਹੇ ਹਨ। ਤੀਜੀ ਤੇ ਆਖਰੀ ਤਸਵੀਰ ’ਚ ਦੋਵੇਂ ਨਾਰਵੇ ਦੀ ਅੰਬੈਸੀ ਅੰਦਰ ਖੜ੍ਹੇ ਨਜ਼ਰ ਆ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਫਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਸ਼ੈ ਨੇ ਦਿੱਤੀ ਕੋਰੋਨਾ ਨੂੰ ਮਾਤ ਪਰ ਬਿਮਾਰ ਪਏ 'ਪ੍ਰਿਥਵੀਰਾਜ' ਦੇ ਨਿਰਦੇਸ਼ਕ ਅਤੇ ਅਦਾਕਾਰਾ
NEXT STORY