ਨਾਭਾ (ਬਿਊਰੋ) - ਬੀਤੀ 29 ਅਗਸਤ ਨੂੰ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈਸ ਟ੍ਰੈਨਰ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਸਤਨਾਮ ਖੱਟੜਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਸਤਨਾਮ ਖੱਟੜਾ ਦੀ ਮੌਤ ਨਾਲ ਜਿਥੇ ਫਿਟਨਸ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ੳੇੁਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਸਤਨਾਮ ਖੱਟੜਾ ਦਾ ਵਿਛੋੜਾ ਬਹੁਤ ਖਲ ਰਿਹਾ ਹੈ।
ਸਤਨਾਮ ਖੱਟੜਾ ਦੀ ਆਤਮਿਕ ਸ਼ਾਂਤੀ ਲਈ ਅੱਜ ਪਿੰਡ ਭਲਮਾਜਰਾ 'ਚ ਅੰਤਿਮ ਅਰਦਾਸ ਕੀਤੀ ਗਈ।ਇਸ ਸ਼ਰਧਾਂਜਲੀ ਸਮਾਗਮ 'ਚ ਪਿੰਡ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਤਨਾਮ ਖੱਟੜਾ ਦੇ ਦੋਸਤ-ਮਿੱਤਰ ਵੀ ਸ਼ਾਮਲ ਹੋਏ।
ਅੱਜ ਰੱਖੇ ਗਏ ਸ਼ਰਧਾਂਜਲੀ ਸਮਾਗਮ 'ਚ ਹਰੇਕ ਦੀ ਅੱਖਾਂ ਨਮ ਹੋ ਗਈਆਂ ਸਨ।ਪਿੰਡ ਦੇ ਲੋਕਾਂ ਤੋਂ ਇਲਾਵਾ ਗਾਇਕ ਚਮਕੌਰ ਖੱਟੜਾ ਵੀ ਮੌਜੂਦ ਸਨ। ਸਤਨਾਮ ਖੱਟੜਾ ਨੂੰ ਜਿੱਥੇ ਪਿੰਡ ਦੇ ਲੋਕਾਂ ਨੇ ਸ਼ਰਧਾਂਜਲੀ ਦਿਤੀ ਉਥੇ ਹੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਹ ਸਾਡੇ ਹਲਕੇ ਦਾ ਨਹੀਂ ਪੂਰੇ ਪੰਜਾਬ ਦਾ ਸਿਰ ਕੱਢ ਗੱਭਰੂ ਸੀ ਅਤੇ ਇਸ ਨੇ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਪਾਇਆ ਅਤੇ ਸਰਕਾਰ ਵੱਲੋਂ ਜੋ ਅਸੀਂ ਪਿੰਡ ਲਈ ਕਰ ਸਕਾਂਗੇ ਜ਼ਰੂਰ ਕਰਾਂਗੇ ਅਤੇ ਇਸ ਦੀ ਯਾਦਗਾਰ ਅਸੀਂ ਪਿੰਡ ਵਿੱਚ ਜ਼ਰੂਰ ਬਣਾਵਾਂਗੇ ਤਾਂ ਜੋ ਇਹ ਨੌਜਵਾਨ ਦੇ ਦਿਲਾਂ ਵਿੱਚ ਹਮੇਸ਼ਾ ਯਾਦ ਰਹੇ।
ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਵੀ ਹੋਇਆ ਕੋਰੋਨਾ
NEXT STORY