ਮੁੰਬਈ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 42 ਸਾਲ ਦੀ ਹੋ ਗਈ ਹੈ। ਐਸ਼ਵਰਿਆ ਦਾ ਜਨਮ 1 ਨਵੰਬਰ 1973 ਨੂੰ ਮੈਂਗਲੌਰ 'ਚ ਹੋਇਆ। ਕੁਝ ਸਾਲ ਤੋਂ ਬਾਅਦ ਉਸ ਦਾ ਪਰਿਵਾਰ ਮੁੰਬਈ ਆ ਗਿਆ। ਐਸ਼ਵਰਿਆ ਦੀ ਇੱਛਾ ਵਾਸਤੁਕਾਰ ਬਣਨ ਦੀ ਸੀ ਪਰ ਬਾਅਦ 'ਚ ਉਸ ਦੀ ਰੁੱਚੀ ਮਾਡਲਿੰਗ ਵੱਲ ਹੋ ਗਈ। ਸਾਲ 1994 'ਚ ਐਸ਼ਵਰਿਆ ਰਾਏ ਨੇ ਮਿਸ ਇੰਡੀਆ ਪ੍ਰਤੀਯੋਗਿਤਾ 'ਚ ਹਿੱਸਾ ਲਿਆ ਜਿਥੇ ਉਸ ਨੂੰ ਮਿਸ ਇੰਡੀਆ ਵਰਲਡ ਦੇ ਖਿਤਾਬ ਨਾਲ ਨਵਾਜਿਆ ਗਿਆ।
ਸਾਲ 1997 'ਚ ਐਸ਼ਵਰਿਆ ਨੇ ਆਪਣੇ ਸਿਨੇ ਕੈਰੀਅਰ ਦੀ ਸ਼ੂਰੂਆਤ ਤਮਿਲ ਫਿਲਮ 'ਇਰੂਅਰ' ਨਾਲ ਕੀਤੀ ਸੀ। ਇਸ ਸਾਲ ਐਸ਼ਵਰਿਆ ਨੇ ਬਾਲੀਵੁੱਡ 'ਚ ਵੀ ਕਦਮ ਰੱਖਿਆ ਅਤੇ ਬੌਬੀ ਦਿਓਲ ਦੇ ਨਾਲ 'ਹੋਰ ਪਿਆਰ ਹੋ ਗਿਆ' ਫਿਲਮ 'ਚ ਕੰਮ ਕੀਤਾ।
ਸਾਲ 1999 'ਚ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਐਸ਼ਵਰਿਆ ਰਾਏ ਦੇ ਸਿਨੇਮਾ ਕੈਰੀਅਰ ਦੀ ਮਹੱਤਵਪੂਰਨ ਸ਼ਾਬਿਤ ਹੋਈ। ਸਾਲ 1999 'ਚ ਹੀ ਐਸ਼ਵਰਿਆ ਨੂੰ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਸੁਭਾਸ਼ ਘਈ ਦੀ ਫਿਲਮ 'ਤਾਲ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਸਾਲ 2000 'ਚ ਐਸ਼ਵਰਿਆ ਦੇ ਸਿਨੇ ਕੈਰੀਅਰ ਲਈ ਮੁੱਖ ਸਾਲ ਸਾਬਿਤ ਹੋਇਆ। ਅਦਾਕਾਰਾ ਐਸ਼ਵਰਿਆ ਨੇ ਫਿਲਮ ਦੇਵਦਾਸ 'ਚ 'ਪਾਰੋ' ਦੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਫਿਲਮ ਲਈ ਦੂਜੀ ਵਾਰ ਸਰਵਸ਼੍ਰੇਸ਼ਠ ਅਦਾਕਾਰਾ ਲਈ ਫਿਲਮ ਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤੀ ਗਈ। ਅਭਿਸ਼ੇਕ ਬੱਚਨ ਨਾਲ ਵਿਆਹ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਐਸ਼ਵਰਿਆ ਨੇ ਫਿਲਮਾਂ 'ਚ ਕੰਮ ਕਰਨਾ ਕਾਫੀ ਘੱਟ ਕਰ ਦਿੱਤਾ। ਉਸ ਨੇ ਆਖਰੀ ਵਾਰ ਸੰਜੇ ਲੀਲਾ ਭੰਸਾਲੀ ਦੀ ਹੀ ਸਾਲ 2010 'ਚ ਰਿਲੀਜ਼ ਹੋਈ ਫਿਲਮ 'ਗੁਜਾਇਸ਼' 'ਚ ਰਿਤਿਕ ਰੌਸ਼ਨ ਨਾਲ ਅਭਿਨੈ ਕੀਤਾ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਨਸ਼ੇ 'ਚ ਟੱਲੀ ਹੋ ਕੇ ਨਾਈਟ ਕਲੱਬ 'ਚ ਰੈਪਰ ਹਾਰਡ ਕੌਰ ਨੇ ਕੀਤੀ ਗੰਦੀ ਹਰਕਤ (ਦੇਖੋ ਤਸਵੀਰਾਂ)
NEXT STORY