ਮੁੰਬਈ : ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀ ਪਤਨੀ ਅਤੇ ਸਾਬਕਾ ਅਦਾਕਾਰਾ ਟੀਨਾ ਅੰਬਾਨੀ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਟੀਨਾ ਦੀ ਵੱਡੀ ਭੈਣ ਜਰਨਾ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਪੂਰਾ ਪਰਿਵਾਰ ਸੋਗ ਵਿੱਚ ਹੈ। ਇਸ ਦੁਖਦਾਈ ਮੌਕੇ 'ਤੇ ਟੀਨਾ ਅੰਬਾਨੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਭੈਣ ਨੂੰ ਯਾਦ ਕਰਦਿਆਂ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer ਦੇ ਵੱਡੇ ਖੁਲਾਸੇ
'ਮੇਰੀ ਭੈਣ ਨੇ ਹੀ ਕੀਤਾ ਸੀ ਮੇਰਾ ਕੰਨਿਆਦਾਨ'
ਟੀਨਾ ਨੇ ਆਪਣੀ ਭੈਣ ਨਾਲ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਉਸਦੀ ਵੱਡੀ ਭੈਣ ਜਰਨਾ ਉਸ ਲਈ "ਦੂਜੀ ਮਾਂ" ਵਾਂਗ ਸੀ। ਟੀਨਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸਦੀ ਭੈਣ ਨੇ ਹੀ ਬੜੇ ਪਿਆਰ ਨਾਲ ਉਸਦਾ ਕੰਨਿਆਦਾਨ ਕੀਤਾ ਸੀ ਅਤੇ ਉਸਨੂੰ ਨਵੇਂ ਪਰਿਵਾਰ ਦੇ ਹਵਾਲੇ ਕੀਤਾ ਸੀ। ਉਸਨੇ ਅੱਗੇ ਲਿਖਿਆ ਕਿ ਜਰਨਾ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਟੀਨਾ ਆਪਣੇ ਪੇਕੇ ਪਰਿਵਾਰ ਦਾ ਅਹਿਮ ਹਿੱਸਾ ਬਣੀ ਰਹੇ।
ਇਹ ਵੀ ਪੜ੍ਹੋ: ਵਿਆਹ ਦੇ ਇਕ ਮਹੀਨੇ ਬਾਅਦ ਰਸ਼ਮਿਕਾ-ਵਿਜੇ ਨੇ ਸੁਣਾਈ 'Good News'
ਪਰਿਵਾਰ ਲਈ ਸੀ ਪ੍ਰੇਰਨਾ ਸਰੋਤ
ਆਪਣੀ ਪੋਸਟ ਵਿੱਚ ਟੀਨਾ ਨੇ ਆਪਣੀ ਭੈਣ ਦੀ ਸ਼ਖਸੀਅਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਉਹਨਾਂ ਦੇ ਪੂਰੇ ਪਰਿਵਾਰ ਦਾ ਇੱਕ ਚਮਕਦਾ ਚਿਹਰਾ ਸੀ। ਜਰਨਾ ਆਪਣੀ ਊਰਜਾ ਅਤੇ ਪਿਆਰ ਭਰੇ ਸੁਭਾਅ ਕਾਰਨ ਆਪਣੀਆਂ ਸਾਰੀਆਂ ਭੈਣਾਂ, ਬੱਚਿਆਂ ਅਤੇ ਪੋਤੇ-ਪੋਤੀਆਂ ਲਈ ਪ੍ਰੇਰਨਾ ਸਰੋਤ ਸੀ। ਟੀਨਾ ਨੇ ਲਿਖਿਆ, "ਓਮ ਸ਼ਾਂਤੀ, ਮੇਰੀ ਜੀਆ। ਤੁਸੀਂ ਸਾਡੀ ਜ਼ਿੰਦਗੀ ਵਿੱਚ ਇੱਕ ਅਜਿਹਾ ਖਾਲੀਪਨ ਛੱਡ ਗਏ ਹੋ ਜੋ ਕਦੇ ਨਹੀਂ ਭਰਿਆ ਜਾ ਸਕਦਾ"। ਟੀਨਾ ਅੰਬਾਨੀ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: 11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ
ਜ਼ਿਕਰਯੋਗ ਹੈ ਕਿ ਟੀਨਾ ਅੰਬਾਨੀ ਨੇ 1978 ਵਿੱਚ ਫਿਲਮ 'ਦੇਸ਼ ਪਰਦੇਸ਼' ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਅਤੇ 'ਕਰਜ਼', 'ਰੌਕੀ' ਅਤੇ 'ਪੁਕਾਰ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। 1991 ਵਿੱਚ ਅਨਿਲ ਅੰਬਾਨੀ ਨਾਲ ਵਿਆਹ ਤੋਂ ਬਾਅਦ ਉਹਨਾਂ ਨੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਇਹ ਵੀ ਪੜ੍ਹੋ: "ਜੱਜ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝੋ" – ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਪਾਈ ਝਾੜ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੂਜੀ ਵਾਰ ਮਾਂ ਬਣੀ ਸੋਨਮ ਕਪੂਰ ਨੇ ਸਾਂਝੀ ਕੀਤੀ ਬੇਟੇ ਦੀ ਪਹਿਲੀ ਝਲਕ
NEXT STORY