ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਸਾਕਿਬ ਸਲੀਮ ਇਨੀਂ ਦਿਨੀਂ ਆਪਣੀ ਨਵੀਂ ਸੀਰੀਜ਼ 'ਕਪਤਾਨ' ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਇਸ ਸ਼ੋਅ ਵਿੱਚ ਉਹ ਇੱਕ ਪੁਲਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਆਪਣੇ ਕਿਰਦਾਰ ਵਿੱਚ ਜਾਨ ਫੂਕਣ ਲਈ ਉਨ੍ਹਾਂ ਨੇ ਸਰੀਰਕ ਤੌਰ 'ਤੇ ਵੱਡੀ ਤਬਦੀਲੀ ਕੀਤੀ ਹੈ। ਸਾਕਿਬ ਨੇ ਖੁਲਾਸਾ ਕੀਤਾ ਹੈ ਕਿ ਇਸ ਰੋਲ ਲਈ ਉਨ੍ਹਾਂ ਨੇ ਮਹਿਜ਼ 45 ਦਿਨਾਂ ਵਿੱਚ ਲਗਭਗ 6 ਤੋਂ 7 ਕਿਲੋ ਭਾਰ ਘਟਾਇਆ ਹੈ।
ਇਹ ਵੀ ਪੜ੍ਹੋ: ਟੀਨਾ ਅੰਬਾਨੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਵੱਡੀ ਭੈਣ ਦਾ ਹੋਇਆ ਦਿਹਾਂਤ
ਤੰਗ ਵਰਦੀ ਲਈ ਕਰਨੀ ਪਈ ਸਖ਼ਤ ਮਿਹਨਤ
ਸਾਕਿਬ ਮੁਤਾਬਕ, "ਇਸ ਕਿਰਦਾਰ ਲਈ ਉਨ੍ਹਂ ਨੂੰ ਕਾਫੀ ਭਾਰ ਘਟਾਉਣਾ ਪਿਆ। ਇਸ ਤੋਂ ਪਹਿਲਾਂ ਉਹ ਜੋ ਕੰਮ ਕਰ ਰਹੇ ਸੀ, ਉਸ ਵਿੱਚ ਉਨ੍ਹਾਂ ਨੂੰ ਆਪਣੀ ਫਿਟਨੈੱਸ 'ਤੇ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਸੀ। ਪਰ 'ਕਪਤਾਨ' ਵਿੱਚ ਉਨ੍ਹਾਂ ਨੂੰ ਪੁਲਸ ਦੀ ਵਰਦੀ ਪਹਿਨਣੀ ਸੀ, ਉਹ ਵੀ ਬਿਲਕੁਲ ਫਿਟਿੰਗ ਵਾਲੀ। ਇਸ ਲਈ ਉਨ੍ਹਾਂ ਨੇ ਸਖ਼ਤ ਵਰਕਆਊਟ ਸ਼ੁਰੂ ਕੀਤਾ ਅਤੇ 45 ਦਿਨਾਂ ਵਿੱਚ ਆਪਣਾ ਟੀਚਾ ਹਾਸਲ ਕਰ ਲਿਆ।"
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer ਦੇ ਵੱਡੇ ਖੁਲਾਸੇ

ਕਿਰਦਾਰ ਨੂੰ ਸਮਝਣ ਦਾ ਅਨੋਖਾ ਤਰੀਕਾ
ਸਾਕਿਬ ਨੇ ਆਪਣੀ ਤਿਆਰੀ ਬਾਰੇ ਇੱਕ ਦਿਲਚਸਪ ਗੱਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਹਰ ਕਿਰਦਾਰ ਦੀ 'ਬੈਕਸਟੋਰੀ' (ਪਿਛੋਕੜ) ਨੂੰ ਸਮਝਣ ਲਈ 8-10 ਮਿੰਟ ਦਾ ਇੱਕ ਲੰਬਾ ਵੌਇਸ ਨੋਟ ਰਿਕਾਰਡ ਕਰਦੇ ਹਨ। ਸੈੱਟ 'ਤੇ ਜਾਣ ਵੇਲੇ ਉਹ ਹੈੱਡਫ਼ੋਨ ਲਗਾ ਕੇ ਇਸ ਨੂੰ ਸੁਣਦੇ ਹਨ ਤਾਂ ਜੋ ਉਹ ਕਿਰਦਾਰ ਦੀ ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਡੁੱਬ ਸਕਣ।
ਇਹ ਵੀ ਪੜ੍ਹੋ: ਵਿਆਹ ਦੇ ਇਕ ਮਹੀਨੇ ਬਾਅਦ ਰਸ਼ਮਿਕਾ-ਵਿਜੇ ਨੇ ਸੁਣਾਈ 'Good News'

SSP ਸਮਰਦੀਪ ਦੇ ਰੂਪ 'ਚ ਦਿਖਣਗੇ ਸਾਕਿਬ
ਇਸ ਸੀਰੀਜ਼ ਵਿੱਚ ਸਾਕਿਬ ਸਲੀਮ SSP ਸਮਰਦੀਪ ਦਾ ਕਿਰਦਾਰ ਨਿਭਾ ਰਹੇ ਹਨ, ਜੋ ਆਪਣੇ ਕੰਮ ਕਰਨ ਦੇ ਵੱਖਰੇ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਨਾਲ ਸਿਧਾਰਥ ਨਿਗਮ 'ਕਬੀਰ' ਦੇ ਰੂਪ ਵਿੱਚ ਇੱਕ ਖ਼ਤਰਨਾਕ ਨੈਗੇਟਿਵ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: 11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ
ਸਟਾਰ ਕਾਸਟ ਅਤੇ ਕਿੱਥੇ ਦੇਖ ਸਕਦੇ ਹੋ?
'ਕਪਤਾਨ' ਵਿੱਚ ਸਾਕਿਬ ਤੋਂ ਇਲਾਵਾ ਕਵਿਤਾ ਕੌਸ਼ਿਕ, ਵਰੁਣ ਬਡੋਲਾ, ਅੰਜੁਮ ਸ਼ਰਮਾ, ਆਰਿਫ਼ ਜ਼ਕਰੀਆ ਅਤੇ ਪੂਜਾ ਗੌੜ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਸ਼ੋਅ ਇਸ ਸਮੇਂ Amazon MX Player 'ਤੇ ਸਟ੍ਰੀਮ ਹੋ ਰਿਹਾ ਹੈ।
ਇਹ ਵੀ ਪੜ੍ਹੋ: "ਜੱਜ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝੋ" – ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਪਾਈ ਝਾੜ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਵਜੋਤ ਸਿੱਧੂ ਪਹੁੰਚੇ ਅੰਮ੍ਰਿਤਸਰ: ਗਿਆਨੀ ਟੀ ਸਟਾਲ 'ਤੇ ਪੀਤੀ ਚਾਹ ਤੇ ਕਚੌਰੀਆਂ
NEXT STORY