ਮੁੰਬਈ—ਬਾਲੀਵੁੱਡ ਦੀ ਅਦਾਕਾਰ ਫਿਲਮ 'ਕਬੀ ਖੁਸ਼ੀ ਕਬੀ ਗਮ' ਤਾਂ ਤੁਸੀਂ ਦੇਖੀ ਹੀ ਹੋਵੇਗੀ। ਫਿਲਮ 'ਚ ਕਰੀਨਾ ਕਪੂਰ ਦੇ ਬਚਪਨ ਦਾ ਰੋਲ ਨਿਭਾਉਣ ਵਾਲੀ ਬੱਚੀ ਤਹਾਨੂੰ ਯਾਦ ਹੈ? ਇਸ ਅਦਾਕਾਰਾ ਨੇ ਕਰੀਨਾ ਦੇ ਬਚਪਨ ਦਾ ਰੋਲ ਨਿਆਇਆ ਸੀ। ਜਿਸ ਦਾ ਨਾਂ ਮਾਲਵਿਕਾ ਰਾਜ ਹੈ। ਮਾਲਵਿਕਾ ਹੁਣ ਵੱਡੀ ਹੋ ਗਈ ਹੈ ਇਹ ਫਿਲਮ 2011 'ਚ ਰਿਲੀਜ਼ ਹੋਈ ਸੀ ਅਤੇ ਫਿਲਮ ਨੂੰ ਰਿਲੀਜ਼ ਹੋਏ ਵੀ 14 ਸਾਲ ਹੋ ਗਏ ਹਨ। ਫਿਲਮ 'ਚ ਕਰੀਨਾ ਦਾ ਰੋਲ ਨਿਭਾਉਣ ਵਾਲੀ ਮਾਲਵਿਕਾ ਹੁਣ ਵੱਡੀ ਹੋ ਗਈ ਹੈ। ਮਾਲਵਿਕਾ ਨੇ 10 ਸਾਲ ਦੀ ਉਮਰ 'ਚ ਫਿਲਮ 'ਕਬੀ ਖੁਸ਼ੀ ਕਬੀ ਗਮ' 'ਚ ਕੰਮ ਕੀਤਾ ਸੀ। ਹੁਣ ਉਨ੍ਹਾਂ ਦੀ ਉਮਰ 24 ਸਾਲ ਦੀ ਹੋ ਗਈ ਹੈ। ਫਿਲਮ 'ਚ ਮਾਲਵਿਕਾ ਸ਼ਾਹਰੁਖ ਦੇ ਛੋਟੇ ਭਰਾ ਰਿਤਿਕ ਰੋਸ਼ਨ 'ਚੰਦੂ ਕੇ ਚਾਚਾ' ਬੋਲਣ ਤੋਂ ਪਰੇਸ਼ਾਨ ਹੁੰਦੀ ਸੀ। ਮਾਲਵਿਕਾ 2010 'ਚ ਮਿਸ ਇੰਡੀਆ ਕਾਨਟੈਸਟ 'ਚ ਭਾਗ ਲੈ ਚੁੱਕੀ ਹੈ। ਮਾਲਵਿਕਾ ਇੱਕ ਮਾਡਲ ਹੈ ਅਤੇ ਮੋਡਲਿੰਗ ਕਰਦੀ ਹੈ। ਉਨ੍ਹਾਂ ਨੇ ਮਾਨਟੇ ਕਾਰਲੋ ਵਰਗੇ ਬ੍ਰਾਂਡਸ ਦੇ ਲਈ ਕਈ ਰੈਂਪ ਵੀ ਕੀਤੇ ਹਨ। ਫਿਲਮਾਂ ਤੋਂ ਇਲਾਵਾ ਮਾਲਵਿਕਾ ਖੇਡਾ 'ਚ ਵੀ ਦਿੱਲਚਸਪੀ ਰੱਖਦੀ ਹੈ। ਮਾਲਵਿਕਾ ਨੈਸ਼ਨਲ ਲੈਵਲ 'ਤੇ ਫੁਟਬਾਲ ਦੀ ਖਿਡਾਰੀ ਰਹਿ ਚੁੱਕੀ ਹੈ।
ਰਿਤਿਕ-ਕੰਗਣਾ ਦੇ ਵਿਵਾਦ 'ਚ ਆਇਆ ਸਾਬਕਾ ਪਤਨੀ ਸੁਜ਼ੈਨ ਦਾ ਨਵਾਂ ਟਵਿੱਸਟ (PICS)
NEXT STORY