ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਆਗਾਮੀ ਫ਼ਿਲਮ ‘ਸੈਲਫੀ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਦੋਵਾਂ ਤੋਂ ਇਲਾਵਾ ਨੁਸਰਤ ਭਰੂਚਾ ਤੇ ਡਿਆਨਾ ਪੇਂਟੀ ਵੀ ਮੁੱਖ ਭੂਮਿਕਾ ਨਿਭਾਅ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ 'ਗੰਨ ਕਲਚਰ' 'ਤੇ ਤਿੱਖੇ ਬੋਲ, ਪੰਜਾਬ ਸਰਕਾਰ ਨੂੰ ਆਖ ਦਿੱਤੀ ਇਹ ਗੱਲ
ਫ਼ਿਲਮ ਦੇ ਟਰੇਲਰ ਤੋਂ ਸਾਫ ਹੈ ਕਿ ਅਕਸ਼ੇ ਕੁਮਾਰ ਇਕ ਸੁਪਰਸਟਾਰ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਇਮਰਾਨ ਹਾਸ਼ਮੀ ਇਕ ਪੁਲਸ ਅਫ਼ਸਰ ਦੇ ਕਿਰਦਾਰ ’ਚ ਹਨ। ਅਕਸ਼ੇ ਨੂੰ ਡਰਾਈਵਿੰਗ ਦਾ ਸ਼ੌਕ ਹੈ ਪਰ ਉਸ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ। ਇਸ ਨੂੰ ਲੈ ਕੇ ਇਮਰਾਨ ਹਾਸ਼ਮੀ ਤੇ ਅਕਸ਼ੇ ਕੁਮਾਰ ਵਿਚਾਲੇ ਵਿਵਾਦ ਹੁੰਦਾ ਹੈ।
ਹੁਣ ਇਹ ਵਿਵਾਦ ਖ਼ਤਮ ਕਿਵੇਂ ਹੋਵੇਗਾ, ਇਸ ਨੂੰ ਜਾਣਨ ਲਈ ਤੁਹਾਨੂੰ ਫ਼ਿਲਮ ਦੇਖਣੀ ਪਵੇਗੀ। ਦੱਸ ਦੇਈਏ ਕਿ ਫ਼ਿਲਮ ਨੂੰ ਰਾਜ ਮਹਿਤਾ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਜੁਗ ਜੁਗ ਜੀਓ’ ਤੇ ‘ਗੁੱਡ ਨਿਊਜ਼’ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ।
‘ਸੈਲਫੀ’ 2019 ’ਚ ਰਿਲੀਜ਼ ਹੋਈ ਮਲਿਆਲਮ ਫ਼ਿਲਮ ‘ਡਰਾਈਵਿੰਗ ਲਾਇਸੰਸ’ ਦੀ ਰੀਮੇਕ ਹੈ, ਜਿਸ ’ਚ ਪ੍ਰਿਥਵੀਰਾਜ ਸੁਕੁਮਾਰਨ ਨੇ ਮੁੱਖ ਭੂਮਿਕਾ ਨਿਭਾਈ ਸੀ।
‘ਸੈਲਫੀ’ ਫ਼ਿਲਮ ਦੁਨੀਆ ਭਰ ’ਚ 24 ਫਰਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਤੁਹਾਨੂੰ ‘ਸੈਲਫੀ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰਾ ਨੂੰ ਅਸ਼ਲੀਲ ਮੈਸੇਜ ਭੇਜਣ ’ਤੇ ਟੀ. ਵੀ. ਅਦਾਕਾਰ ਗ੍ਰਿਫ਼ਤਾਰ
NEXT STORY