ਮੁੰਬਈ : ਬਾਲੀਵੁੱਡ ਅਦਾਕਾਰਾ ਇਮਰਾਨ ਹਾਸ਼ਮੀ ਭਾਵੇਂ ਹੀ ਚੁੰਮਣ ਦ੍ਰਿਸ਼ ਦੇਣ ਲਈ ਮਸ਼ਹੂਰ ਹਨ ਪਰ ਅੱਜਕਲ ਇਮਰਾਨ ਤੋਂ ਇਲਾਵਾ ਬਾਲੀਵੁੱਡ ਦੇ ਕਈ ਅਜਿਹੇ ਅਦਾਕਾਰ ਵੀ ਹਨ, ਜੋ ਚੰਮਣ ਦ੍ਰਿਸ਼ ਦੇਣ 'ਚ ਮਸ਼ਹੂਰ ਹੋ ਗਏ ਹਨ। ਉਨ੍ਹਾਂ ਦੀਆਂ ਫਿਲਮਾਂ 'ਚ ਵੀ ਚੁੰਮਣ ਦ੍ਰਿਸ਼ਾਂ ਦੀ ਭਰਮਾਰ ਹੋਣ ਲੱਗ ਪਈ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਬਾਲੀਵੁੱਡ ਅਦਾਕਾਰ ਬਾਰੇ ਹੀ ਦੱਸਣ ਜਾ ਰਹੇ ਹਾਂ।
ਵਰੁਣ ਧਵਨ : ਇਸ ਸੂਚੀ 'ਚ ਪਹਿਲਾਂ ਨਾਂ ਬਾਲੀਵੁੱਡ ਅਦਾਕਾਰ ਵਰੁਣ ਧਵਨ ਦਾ ਹੈ, ਜਿਨ੍ਹਾਂ ਨੂੰ ਆਏ ਇੰਡਸਟਰੀ 'ਚ ਵਧੇਰੇ ਸਮਾਂ ਨਹੀਂ ਹੋਇਆ ਹੈ। ਵਰੁਣ ਚੁੰਮਣ ਦ੍ਰਿਸ਼ ਦੇਣ 'ਚ ਜ਼ਰਾ ਵੀ ਨਹੀਂ ਸ਼ਰਮਾਉਂਦੇ। ਉਨ੍ਹਾਂ ਦੀ ਫਿਲਮ 'ਮੈਂ ਤੇਰਾ ਹੀਰੋ' 'ਚ ਵਰੁਣ ਨੇ ਅਦਾਕਾਰ ਈਲਿਆਨਾ ਨਾਲ ਚੁੰਮਣ ਦ੍ਰਿਸ਼ ਦਿੱਤੇ ਹਨ। ਵਰੁਣ ਨੇ ਫਿਲਮ 'ਹਮਟੀ ਸ਼ਰਮਾ ਕੀ ਦੁਲਹਨੀਆਂ' 'ਚ ਵੀ ਆਲੀਆ ਭੱਟ ਨਾਲ ਚੁੰਮਣ ਦ੍ਰਿਸ਼ ਕਰਦੇ ਨਜ਼ਰ ਆਏ ਹਨ। ਫਿਲਮ 'ਏ.ਬੀ.ਸੀ.ਡੀ. 2' 'ਚ ਵਰੁਣ ਅਤੇ ਸ਼ਰਧਾ ਕਪੂਰ ਵਿਚਕਾਰ ਚੁੰਮਣ ਦ੍ਰਿਸ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਨ੍ਹਾਂ ਤੋਂ ਇਲਾਵਾ ਵਰੁਣ ਨੇ ਫਿਲਮ 'ਬਦਲਾਪੁਰ' 'ਚ ਆਪਣੇ ਤੋਂ ਵੱਧ ਉਮਰ ਦੀ ਅਦਾਕਾਰਾ ਦਿਵਿਆ ਦੱਤਾ ਨਾਲ ਵੀ ਬੋਲਡ ਚੁੰਮਣ ਦ੍ਰਿਸ਼ ਕਰਨ ਤੋਂ ਪਰਹੇਜ਼ ਨਹੀਂ ਕੀਤਾ।
ਰਣਵੀਰ ਸਿੰਘ : ਵਰੁਣ ਤੋਂ ਬਾਅਦ ਬਾਲੀਵੁੱਡ ਦੇ ਬਾਜੀਰਾਓ ਰਣਵੀਰ ਸਿੰਘ ਵੀ ਚੁੰਮਣ ਦ੍ਰਿਸ਼ ਦੇਣ 'ਚ ਮਾਹਰ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਪਹਿਲੀ ਫਿਲਮ 'ਬੈਂਡ ਬਾਜਾ ਬਾਰਾਤ' 'ਚ ਅਨੁਸ਼ਕਾ ਨਾਲ ਚੁੰਮਣ ਦ੍ਰਿਸ਼ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆ ਸਾਰੀਆਂ ਫਿਲਮਾਂ 'ਚ ਉਹ ਚੁੰਮਣ ਦ੍ਰਿਸ਼ ਫਿਲਮਾਉਂਦੇ ਨਜ਼ਰ ਆਏ ਹਨ। ਭਾਵੇਂ ਗੱਲ ਉਨ੍ਹਾਂ ਦੀ ਫਿਲਮ 'ਰਾਮ ਲੀਲਾ' ਜਾਂ ਫਿਰ 'ਲੁਟੇਰਾ', ਇਨ੍ਹਾਂ ਦੋਹਾਂ ਫਿਲਮਾਂ 'ਚ ਰਣਵੀਰ ਸਿੰਘ ਨੇ ਇਨ੍ਹਾਂ ਫਿਲਮਾਂ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਸੋਨਾਕਸ਼ੀ ਸਿਨਹਾ ਨਾਲ ਚੁੰਮਣ ਦ੍ਰਿਸ਼ ਕਰਦੇ ਨਜ਼ਰ ਆਏ ਹਨ।
ਰਣਬੀਰ ਕਪੂਰ : ਇਸ ਸੂਚੀ ਦਾ ਅਗਲਾ ਨਾਂ ਬਾਲੀਵੁੱਡ ਦੇ ਸਾਵਰੀਆ ਰਣਬੀਰ ਕਪੂਰ ਦਾ ਹੈ, ਜਿਨ੍ਹਾਂ ਦੀ ਲਗਭਗ ਹਰ ਫਿਲਮ ਹਰ ਫਿਲਮ 'ਚ ਚੁੰਮਣ ਦ੍ਰਿਸ਼ ਜ਼ਰੂਰ ਹੁੰਦਾ ਹੈ। ਉਨ੍ਹਾਂ ਦੀ ਫਿਲਮ 'ਯੇ ਜਵਾਨੀ ਹੈਂ ਦੀਵਾਨੀ', 'ਬਾਂਬੇ ਵੈੱਲਵੇਟ', 'ਰਾਕਸਟਾਰ' ਆਦਿ ਫਿਲਮਾਂ 'ਚ ਰਣਬੀਰ ਸਿੰਘ ਨੇ ਅਨੁਸ਼ਕਾ ਸ਼ਰਮਾ, ਨਰਗਿਸ ਫਾਖਰੀ ਅਤੇ ਦੀਪਿਕਾ ਪਾਦੁਕੋਣ ਨਾਲ ਬੋਲਡ ਚੁੰਮਨ ਦ੍ਰਿਸ਼ ਫਿਲਮਾਏ ਹਨ।
ਅਰਜੁਨ ਕਪੂਰ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਵੀ ਚੁੰਮਣ ਦ੍ਰਿਸ਼ ਦੇਣ 'ਚ ਕਿਸੇ ਤੋਂ ਪਿੱਛੇ ਨਹੀਂ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਪਹਿਲੀ ਫਿਲਮ 'ਚ ਹੀ ਬੋਲਡ ਚੁੰਮਣ ਦ੍ਰਿਸ਼ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਇਸ਼ਕਜ਼ਾਦੇ' 'ਚ ਪਰਿਨੀਤੀ ਨਾਲ ਬੋਲਡ ਚੁੰਮਣ ਦ੍ਰਿਸ਼ ਦਿੱਤੇ ਹਨ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੀ ਅਗਲੀ ਫਿਲਮ '2 ਸਟੇਟਸ' 'ਚ ਅਰਜੁਨ ਨੇ ਆਲੀਆ ਭੱਟ ਨਾਲ ਹੌਟ ਚੁੰਮਣ ਦ੍ਰਿਸ਼ ਫਿਲਮਾਇਆ ਹੈ। ਇਨ੍ਹਾਂ ਤੋਂ ਇਲਾਵਾ ਫਿਲਮ 'ਔਰੰਗਜੇਬ' 'ਚ ਅਰਜੁਨ ਨੇ ਪਾਕਿਸਤਾਨੀ ਅਦਾਕਾਰਾ ਸਾਸ਼ਾ ਨਾਲ ਬੋਲਡ ਚੁੰਮਣ ਦ੍ਰਿਸ਼ ਕੀਤਾ ਹੈ।
ਸਿਧਾਰਥ ਮਲਹੋਤਰਾ : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਵੀ ਇਨ੍ਹਾਂ ਅਦਾਕਾਰਾ ਤੋਂ ਘੱਟ ਨਹੀਂ ਹਨ। ਸਿਧਾਰਥ ਮਲਹੋਤਰਾ ਨੇ ਵੀ ਆਪਣੀ ਪਹਿਲੀ ਫਿਲਮ 'ਸਟੂਡੈਂਟ ਆਫ ਦੀ ਈਯਰ' 'ਚ ਆਲੀਆ ਨਾਲ ਚੁੰਮਣ ਦ੍ਰਿਸ਼ ਦਿੱੱਤਾ ਸੀ। ਸਿਧਾਰਥ ਨੇ ਆਪਣੀ ਅਗਲੀ ਫਿਲਮ 'ਵਿਲੇਨ' 'ਚ ਸ਼ਰਧਾ ਨਾਲ ਕੀਤੇ ਚੁੰਮਣ ਦ੍ਰਿਸ਼ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
'ਨੀਰਜਾ' 'ਚ ਪਾਕਿ ਦੀ ਖ਼ਰਾਬ ਤਸਵੀਰ ਪੇਸ਼ ਨਹੀਂ ਕੀਤੀ : ਸ਼ਬਾਨਾ ਆਜ਼ਮੀ
NEXT STORY