ਨਵੀਂ ਦਿੱਲੀ (ਬਿਊਰੋ) - ਸਾਲ 2018 'ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜ਼ੀਰੋ' ਰਿਲੀਜ਼ ਹੋਈ ਸੀ, ਜਿਸ 'ਚ ਕਿੰਗ ਖ਼ਾਨ ਇਕ ਸ਼ਰਾਰਤੀ ਤੇ ਬਾਤੂਨੀ ਬੋਨੇ ਦੇ ਕਿਰਦਾਰ 'ਚ ਸੀ, ਜੋ ਮੰਗਲ ਗ੍ਰਹਿ 'ਤੇ ਜੀਵਨ ਦੀ ਖੋਜ 'ਚ ਜਾਣ ਵਾਲੇ ਪਹਿਲੇ ਮਨੁੱਖੀ ਮਿਸ਼ਨ ਦਾ ਹਿੱਸਾ ਬਣਦਾ ਹੈ। ਆਨੰਦ ਐੱਲ ਰਾਏ ਨਿਰਦੇਸ਼ਤ ਫ਼ਿਲਮ ਦੀ ਕਹਾਣੀ ਕਾਲਪਨਿਕ ਹੈ ਪਰ ਸਪੇਸ ਤਕ ਸ਼ਾਹਰੁਖ ਖ਼ਾਨ ਦਾ ਨਾਂ ਕਈ ਸਾਲ ਪਹਿਲਾਂ ਪਹੁੰਚ ਚੁੱਕਿਆ ਹੈ।
ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਜਾਣਦੇ ਹੋਣਗੇ ਕਿ ਚੰਦ 'ਤੇ ਸ਼ਾਹਰੁਖ ਖ਼ਾਨ ਦੇ ਨਾਂ ਕਈ ਏਕੜ ਜ਼ਮੀਨ ਹੈ। ਖ਼ਾਸ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਨੇ ਇਹ ਜ਼ਮੀਨ ਖ਼ਰੀਦੀ ਨਹੀਂ ਹੈ ਸਗੋਂ ਇਕ ਪ੍ਰਸ਼ੰਸਕ ਉਨ੍ਹਾਂ ਦੇ ਹਰ ਜਨਮਦਿਨ 'ਤੇ ਚੰਦ 'ਤੇ ਉਨ੍ਹਾਂ ਦੇ ਨਾਂ ਜ਼ਮੀਨ ਦਾ ਇਕ ਟੁਕੜਾ ਖ਼ਰੀਦਦੀ ਹੈ। ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਹ ਪ੍ਰਸ਼ੰਸਕ ਭਾਰਤੀ ਨਹੀਂ ਸਗੋਂ ਆਸਟ੍ਰੇਲੀਆਈ ਹੈ।
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਨੇ ਇਸ ਗੱਲ ਦੀ ਪੁਸ਼ਟੀ ਇਕ ਇੰਟਰਵਿਊ 'ਚ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਸਹੀ ਹੈ। ਇਕ ਆਸਟ੍ਰੇਲੀਅਨ ਜਨਾਨੀ ਹਰ ਸਾਲ ਮੇਰੇ ਜਨਮਦਿਨ 'ਤੇ ਚੰਦ 'ਤੇ ਮੇਰੇ ਲਈ ਜ਼ਮੀਨ ਖ਼ਰੀਦਦੀ ਹੈ। ਉਹ ਅਜਿਹਾ ਪਿਛਲੇ ਕੁਝ ਅਰਸਿਆਂ ਤੋਂ ਕਰ ਰਹੀ ਹੈ ਤੇ ਮੈਨੂੰ ਲੂਨਰ ਰਿਪਬਲਿਕ ਸੁਸਾਇਟੀ ਵੱਲੋਂ ਇਸ ਦਾ ਪ੍ਰਮਾਣ ਪੱਤਰ ਭੇਜਿਆ ਜਾਂਦਾ ਹੈ। ਸ਼ਾਹਰੁਖ ਨੇ ਇਹ ਵੀ ਦੱਸਿਆ ਸੀ ਕਿ ਉਹ ਆਪਣੀ ਪ੍ਰਸ਼ੰਸਕ ਨੂੰ ਮਿਲੇ ਹਨ ਤੇ ਮੇਲ ਜ਼ਰੀਏ ਉਹ ਉਨ੍ਹਾਂ ਦੇ ਲਿੰਕ 'ਚ ਰਹਿੰਦੇ ਹਨ। ਮੈਂ ਦੁਨੀਆ ਭਰ ਦੇ ਤਾਮਾਮ ਲੋਕਾਂ ਦਾ ਪਿਆਰ ਪਾ ਕੇ ਖ਼ੁਸ਼ੀ ਮਹਿਸੂਸ ਕਰਦਾ ਹਾਂ।
ਆਨਲਾਈਨ ਲੂਨਰ ਰਿਅਲ ਅਸਟੇਟ ਏਜੰਸੀ www.lunarregistry.com ਅਨੁਸਾਰ ਚੰਦ 'ਤੇ Sea Of Tranquility ਸਭ ਤੋਂ ਜ਼ਿਆਦਾ ਪ੍ਰਸਿੱਧ ਹਿੱਸਾ ਹੈ। ਜ਼ਿਕਰਯੋਗ ਹੈ ਕਿ 2 ਨਵੰਬਰ ਨੂੰ ਸ਼ਾਹਰੁਖ ਖ਼ਾਨ ਨੇ ਉਮਰ ਦੇ 55ਵੇਂ ਪੜਾਅ ਨੂੰ ਛੂਹ ਲਿਆ ਹੈ। ਇਹ ਜਨਮ ਦਿਨ ਉਨ੍ਹਾਂ ਦੇ ਪ੍ਰਸ਼ੰਸਕਾਂ, ਪਰਿਵਾਰ ਤੇ ਦੋਸਤਾਂ ਲਈ ਵੀ ਖ਼ਾਸ ਹੈ।
ਸ਼ਾਹਰੁਖ ਖ਼ਾਨ ਦੀ ਸਾਥੀ ਕਲਾਕਾਰ ਤੇ ਬਿਜ਼ਨਸ ਪਾਰਟਨਰ ਜੂਹੀ ਚਾਵਲਾ ਨੇ ਉਨ੍ਹਾਂ ਦੇ ਨਾਂ 'ਤੇ 500 ਪੌਦੇ ਲਗਾਏ ਹਨ। ਜੂਹੀ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ ਕਿ ਮੈਂ ਕਾਵੇਰੀ ਕਾਲਿੰਗ ਲਈ ਸ਼ਾਹਰੁਖ ਦੇ ਜਨਮਦਿਨ 'ਤੇ 500 ਪੌਦੇ ਲਗਾ ਰਹੀ ਹਾਂ। ਇਕ ਸਾਥੀ ਕਲਾਕਾਰ, ਸਹਿ-ਨਿਰਮਾਤਾ ਤੇ ਬਿਜ਼ਨਸ ਪਾਰਟਨਰ (ਕੇਕੇਆਰ) ਬਹੁਤ ਸਾਰੇ ਹਾਸਿਆਂ, ਥੋੜ੍ਹੇ ਜਿਹੇ ਹੰਝੂਆਂ ਨਾਲ ਇਕ ਲੰਬੀ, ਬਹੁਰੰਗੀ ਯਾਤਰਾ ਰਹੀ ਹੈ। ਜਨਮ ਦਿਨ ਮੁਬਾਰਕ ਸ਼ਾਹਰੁਖ।
ਸੜਕ ਕਿਨਾਰੇ 'ਪਰੌਂਠੇ' ਵੇਚਣ ਵਾਲੀ ਬਜ਼ੁਰਗ ਬੇਬੇ ਦੇ ਦਿਲਜੀਤ ਦੋਸਾਂਝ ਵੀ ਹੋਏ ਦੀਵਾਨੇ, ਸੁਆਦ ਚੱਖਣ ਆਉਣਗੇ ਜਲੰਧਰ
NEXT STORY