ਮੁੰਬਈ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਦਿਨ 'ਤੇ ਹਰ ਕੋਈ ਪੀ. ਐੱਮ. ਮੋਦੀ ਨੂੰ ਵਧਾਈਆਂ ਦੇ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਹਸਤੀਆਂ ਤੱਕ ਹਰ ਕੋਈ ਪੀ. ਐੱਮ. ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਪੀ. ਐੱਮ. ਮੋਦੀ ਨੂੰ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ ਹੈ। ਸ਼ਾਹਰੁਖ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸ਼ਾਹਰੁਖ ਨੇ ਪੀ. ਐੱਮ. ਮੋਦੀ ਦੇ ਕੰਮ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ- ''ਸਾਡੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਤੁਹਾਡਾ ਸਮਰਪਣ ਬਹੁਤ ਹੀ ਸ਼ਲਾਘਾਯੋਗ ਹੈ। ਤੁਹਾਡੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਤਾਕਤ ਅਤੇ ਸਿਹਤ ਹੋਵੇ। ਇੱਕ ਦਿਨ ਦੀ ਛੁੱਟੀ ਲਓ ਅਤੇ ਆਪਣੇ ਜਨਮਦਿਨ ਦਾ ਆਨੰਦ ਮਾਣੋ, ਸਰ। ਜਨਮਦਿਨ ਮੁਬਾਰਕ।''
ਕੰਗਨਾ ਰਣੌਤ ਨੇ ਕੀਤੀ ਤਾਰੀਫ਼
ਸ਼ਾਹਰੁਖ, ਕੰਗਨਾ ਰਣੌਤ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪੀ. ਐੱਮ. ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ''ਇੱਕ ਬੱਚੇ ਦੇ ਰੂਪ 'ਚ ਕਿੰਨਾ ਸ਼ਾਨਦਾਰ ਸਫ਼ਰ, ਰੇਲਵੇ ਪਲੇਟਫਾਰਮ 'ਤੇ ਚਾਹ ਵੇਚਣ ਤੋਂ ਲੈ ਕੇ ਇਸ ਧਰਤੀ 'ਤੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣਨ ਤੱਕ। ਅਸੀਂ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਪਰ ਤੁਸੀਂ ਰਾਮ ਵਰਗੇ, ਕ੍ਰਿਸ਼ਨ ਵਰਗੇ, ਗਾਂਧੀ ਵਰਗੇ, ਅਮਰ ਹੋ। ਕੋਈ ਵੀ ਤੁਹਾਡੀ ਵਿਰਾਸਤ ਨੂੰ ਮਿਟਾ ਨਹੀਂ ਸਕਦਾ, ਇਸ ਲਈ ਮੈਂ ਤੁਹਾਨੂੰ ਅਵਤਾਰ ਕਹਿੰਦੀ ਹਾਂ... ਧੰਨ ਹੈ ਤੁਹਾਨੂੰ ਸਾਡੇ ਨੇਤਾ ਦੇ ਰੂਪ 'ਚ ਦੇਖਣਾ।''
![PunjabKesari](https://static.jagbani.com/multimedia/16_05_265274221shah rukh1-ll.jpg)
ਦੱਸਣਯੋਗ ਹੈ ਕਿ ਆਪਣੇ ਜਨਮਦਿਨ ਦੇ ਮੌਕੇ 'ਤੇ ਪੀ. ਐੱਮ. ਮੋਦੀ ਨੇ ਕੁਨੋ ਨੈਸ਼ਨਲ ਪਾਰਕ 'ਚ ਨਾਮੀਬੀਆ ਤੋਂ ਭਾਰਤ ਲਈ ਚੀਤਿਆਂ ਨੂੰ ਛੱਡਿਆ ਹੈ। ਪਾਰਕ 'ਚ ਚੀਤਿਆਂ ਨੂੰ ਛੱਡਣ ਤੋਂ ਬਾਅਦ ਪੀ. ਐੱਮ. ਮੋਦੀ ਨੇ ਸੰਬੋਧਨ ਕੀਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਕਾਕਾ ਵੱਲੋਂ ਆਪਣੇ ਰਿਸ਼ਤੇ ਦਾ ਐਲਾਨ, ਪ੍ਰੇਮਿਕਾ ਨਾਲ ਹੱਥਾਂ 'ਚ ਹੱਥ ਪਾਏ ਦੀ ਤਸਵੀਰ ਕੀਤੀ ਸਾਂਝੀ
NEXT STORY