ਮੁੰਬਈ : ਬਾਲੀਵੁੱਡ ਦੇ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਫਿਲਮ 'ਰਾਮ ਲਖਨ' ਦੀ ਰੀਮੇਕ 'ਚ ਲਖਨ ਦਾ ਕਿਰਦਾਰ ਨਿਭਾਉਣ ਦੀ ਚਾਹਤ ਰੱਖਦੇ ਹਨ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਕਰਨ ਜੌਹਰ ਹੁਣ ਸੁਭਾਸ਼ ਘਈ ਦੀ ਫਿਲਮ 'ਰਾਮ ਲਖਨ' ਦਾ ਰੀਮੇਕ ਬਣਾਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰਨਗੇ। 'ਰਾਮ ਲਖਨ' ਵਿਚ ਜੈਕੀ ਸ਼ਰਾਫ ਅਤੇ ਅਨਿਲ ਕਪੂਰ, ਮਾਧੁਰੀ ਦੀਕਸ਼ਿਤ ਅਤੇ ਡਿੰਪਲ ਕਪਾਡੀਆ, ਰਾਖੀ ਸਾਵੰਤ ਅਤੇ ਅਮਰੀਸ਼ ਪੁਰੀ ਨੇ ਅਹਿਮ ਕਿਰਦਾਰ ਨਿਭਾਏ ਸਨ। ਜੈਕੀ ਨੇ ਰਾਮ ਅਤੇ ਅਨਿਲ ਨੇ ਲਖਨ ਦਾ ਕਿਰਦਾਰ ਨਿਭਾਇਆ ਸੀ। ਹੁਣ ਸ਼ਾਹਿਦ ਚਾਹੁੰਦੇ ਹਨ ਕਿ ਇਸ ਦੇ ਰੀਮੇਕ 'ਚ ਉਹ ਲਖਨ ਵਾਲਾ ਕਿਰਦਾਰ ਨਿਭਾਉਣ।
ਚਰਚਾ ਸੀ ਕਿ ਇਸ ਫਿਲਮ ਲਈ ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਨੂੰ ਚੁਣਿਆ ਜਾਵੇਗਾ ਪਰ ਅਜੇ ਤੱਕ ਗੱਲ ਨਹੀਂ ਬਣ ਸਕੀ। ਸ਼ਾਹਿਦ ਨੇ ਇਸ ਫਿਲਮ ਦਾ ਹਿੱਸਾ ਬਣਨ ਲਈ ਭਰਪੂਰ ਲਾਬਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਰੋਹਿਤ ਸ਼ੈੱਟੀ ਨੂੰ ਸੰਕੇਤ ਭੇਜੇ ਹਨ ਪਰ ਸਵਾਲ ਇਹ ਹੈ ਕਿ ਜੇਕਰ ਸ਼ਾਹਿਦ ਛੋਟੇ ਭਰਾ ਦਾ ਕਿਰਦਾਰ ਨਿਭਾਉਣਗੇ ਤਾਂ ਕੀ ਵੱਡੇ ਭਰਾ ਦੇ ਕਿਰਦਾਰ 'ਚ ਉਨ੍ਹਾਂ ਤੋਂ ਇੰਡਸਟਰੀ 'ਚ 10 ਸਾਲ ਛੋਟਾ ਸਿਧਾਰਥ ਜਚੇਗਾ? ਜੈਕੀ ਦੇ ਕਿਰਦਾਰ ਲਈ ਅਰਜੁਨ ਕਪੂਰ ਅਤੇ ਸ਼ਾਹਿਦ ਨੂੰ ਲੈ ਕੇ ਚਰਚਾ ਹੋਈ ਪਰ ਗੱਲ ਅੱਗੇ ਨਾ ਵੱਧ ਸਕੀ। ਹੁਣ ਚਰਚਾ ਹੈ ਕਿ ਰਾਮ ਦੇ ਕਿਰਦਾਰ ਲਈ ਜਾਨ ਅਬਰਾਹਿਮ ਦੀ ਚੋਣ ਕੀਤੀ ਜਾ ਸਕਦੀ ਹੈ।
'ਏਅਰਲਿਫਟ' ਨੇ ਪਹਿਲੇ ਹੀ ਦਿਨ ਕਮਾਈ ਕਰਕੇ ਚੱਕ'ਤੇ ਫੱਟੇ
NEXT STORY