ਮੁੰਬਈ: ਬਿਗ ਬਾਸ ਦੀ ਸ਼ਹਿਨਾਜ਼ ਗਿੱਲ ਆਪਣੀ ਪ੍ਰੋਫ਼ੈਸ਼ਨਲ ਲਾਈਫ਼ ਨੂੰ ਲੈ ਕੇ ਚਰਚਾ ’ਚ ਹੈ । ਇਸ ਸਮੇਂ ਸ਼ਹਿਨਾਜ਼ ਕੰਮ ਕਰਨ ਦਾ ਆਨੰਦ ਲੈ ਰਹੀ ਹੈ। ਐਤਵਾਰ ਨੂੰ ਸ਼ਹਿਨਾਜ਼ ਆਪਣੇ ਕੰਮ ’ਚ ਕਾਫ਼ੀ ਰੁੱਝੀ ਹੋਈ ਸੀ। ਅਦਾਕਾਰਾ ਨੂੰ ਐਤਵਾਰ ਸ਼ਾਮ ਮੁੰਬਈ ਦੇ ਬਾਂਦਰਾ ਸਥਿਤ ਮਹਿਬੂਬ ਸਟੂਡੀਓ ਦੇ ਬਾਹਰ ਦੇਖਿਆ ਗਿਆ।
ਸ਼ਹਿਨਾਜ਼ ਇੱਥੇ ਆਪਣੇ ਕਿਸੇ ਸ਼ੂਟ ਲਈ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਪਿੰਕ ਕਲਰ ਦੀ ਡਰੈੱਸ ’ਚ ਨਜ਼ਰ ਆਈ। ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਪਿੰਕ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਖੁੱਲ੍ਹੇ ਵਾਲ ਅਦਾਕਾਰਾ ਦੀ ਸ਼ਹਿਨਾਜ਼ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ।
ਇਸ ਦੇ ਨਾਲ ਅਦਾਕਾਰਾ ਨੇ ਟ੍ਰਾਂਸਪੇਰੈਂਟ ਸੈਂਡਲ ਪਾਏ ਹੋਏ ਹਨ। ਸ਼ਹਿਨਾਜ਼ ਨੇ ਫ਼ੋਟੋਗ੍ਰਾਫ਼ਰ ਦੇ ਸਾਹਮਣੇ ਇਕ ਤੋਂ ਇਕ ਪੋਜ਼ ਦਿੱਤੇ ਹਨ। ਇਸ ਦੌਰਾਨ ਸ਼ਹਿਨਾਜ਼ ਹੱਸਦੀ ਹੋਈ ਨਜ਼ਰ ਆ ਰਹੀ ਹੈ।
ਇਸ ਦੌਰਾਨ ਅਦਾਕਾਰਾ ’ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਆਪਣੇ ਉੱਤੇ ਗੁਲਾਬ ਦੀਆਂ ਪੱਤੀਆਂ ਡਿੱਗਦਿਆਂ ਦੇਖ ਸ਼ਹਿਨਾਜ਼ ਬਹੁਤ ਖ਼ੁਸ਼ ਨਜ਼ਰ ਆਈ। ਸ਼ਹਿਨਾਜ਼ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਦੀ ਬੇਹੱਦ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਨਾਲ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀ ਤਸਵੀਰਾਂ ਅਤੇ ਵੀਡੀਓ ਨਾਲ ਪ੍ਰਸ਼ੰਸਕਾਂ ਦਾ ਮਨੋਰੰਜ਼ਨ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : ਤੈਮੂਰ ਨੇ ਮਾਂ ਕਰੀਨਾ ਨਾਲ ਕੀਤੀ ਗਲੇਟੋ ਡੇਟ, ਮਾਂ-ਪੁੱਤਰ ਨੇ ਲੰਡਨ ਦੀ ਗਰਮੀਆਂ ’ਚ ਲਿਆ ਆਈਸਕ੍ਰੀਮ ਦਾ ਮਜ਼ਾ
ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਆਉਂਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ (ਭਾਈਜਾਨ) ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸ਼ਹਿਨਾਜ਼ ਅਤੇ ਸਲਮਾਨ ਖ਼ਾਨ ਤੋਂ ਇਲਾਵਾ ਰਾਘਵ ਜੁਆਲ, ਸਿਧਾਰਥ ਨਿਗਮ ਅਤੇ ਜੱਸੀ ਗਿੱਲ ਵਰਗੇ ਸਿਤਾਰੇ ਵੀ ਨਜ਼ਰ ਆਉਣ ਵਾਲੇ ਹਨ।
ਪੈਸਿਆਂ ਲਈ ਲਲਿਤ ਮੋਦੀ ਨਾਲ ਰਿਸ਼ਤੇ ’ਚ ਸੁਸ਼ਮਿਤ ਸੇਨ? ਨਿੰਦਿਆ ਕਰਨ ਵਾਲਿਆਂ ’ਤੇ ਭੜਕੀ ਅਦਾਕਾਰਾ
NEXT STORY