ਮੁੰਬਈ- ਕਾਜੋਲ ਨਾਲ ਬੁਲਗਾਰੀਆ 'ਚ ਅਗਾਮੀ ਫਿਲਮ 'ਦਿਲਵਾਲੇ' ਦੀ ਸ਼ੂਟਿੰਗ ਕਰ ਰਹੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਇਸ ਦੇ ਸੈੱਟ 'ਤੇ ਆਪਣੀ ਸੁਪਰਹਿੱਟ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੀ ਯਾਦ ਤਾਜ਼ਾ ਕਰਵਾਈ। ਸ਼ਾਹਰੁਖ ਨੇ ਟਵਿਟਰ 'ਤੇ ਆਪਣੀ ਮੌਜੂਦਗੀ ਵਾਲੇ ਇਕ ਦ੍ਰਿਸ਼ ਦੀ ਸ਼ੂਟਿੰਗ ਵਾਲੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਫੋਟੋ ਲਈ ਫਿਲਮ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਹੈ।
ਸ਼ਾਹਰੁਖ ਨੇ ਬੁੱਧਵਾਰ ਰਾਤ ਟਵਿਟਰ 'ਤੇ ਲਿਖਿਆ ਕਿ ਉਨ੍ਹਾਂ ਨੂੰ ਇਸ ਦ੍ਰਿਸ਼ ਦੀ ਸ਼ੂਟਿੰਗ ਲਈ ਇਕ ਟੋਪੀ ਤੇ ਕਾਜੋਲ ਨੂੰ ਮਲਮਲ ਦੀ ਚੁੰਨੀ ਮਿਲੀ। ਇਸ ਕਮਾਲ ਦੇ ਸ਼ੂਟ ਲਈ ਰੋਹਿਤ ਤੇ ਟੀਮ ਦਾ ਧੰਨਵਾਦ। ਜ਼ਿਕਰਯੋਗ ਹੈ ਕਿ ਡੀ. ਡੀ. ਐੱਲ. ਜੇ. ਫਿਲਮ 'ਚ ਸ਼ਾਹਰੁਖ ਨੇ ਇਕ ਕਾਲੀ ਟੋਪੀ ਤੇ ਕਾਜੋਲ ਨੇ ਮਲਮਲ ਦਾ ਪਹਿਰਾਵਾ ਪਹਿਨਿਆ ਸੀ। ਕਾਜੋਲ-ਸ਼ਾਹਰੁਖ ਦੀ ਜੋੜੀ ਬਾਲੀਵੁੱਡ ਵਿਚ ਸਫਲ ਰਹੀ ਹੈ। ਦੋਵਾਂ ਨੇ ਇਕੱਟਿਆਂ ਮਿਲ ਕੇ ਬਾਜ਼ੀਗਰ, ਕਰਨ ਅਰਜੁਨ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ ਤੇ ਮਾਈ ਨੇਮ ਇਜ਼ ਖਾਨ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।
'ਮਾਂਝੀ' ਵਿਚ ਦੀਪਾ ਸਾਹੀ ਨੇ ਨਿਭਾਈ ਇੰਦਰਾ ਗਾਂਧੀ ਦੀ ਭੂਮਿਕਾ
NEXT STORY