ਵੈੱਬ ਡੈਸਕ- ਇਨ੍ਹੀਂ ਦਿਨੀਂ ਸ਼ਾਰਟ ਕੁੜਤੀ ਸੈੱਟ ਕਾਫ਼ੀ ਟ੍ਰੈਂਡ ’ਚ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਸ਼ਾਰਟ ਕੁੜਤੀ ਸੈੱਟ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ ਬਣੇ ਹੋਏ ਹਨ। ਮਾਰਕੀਟ ’ਚ ਸ਼ਾਰਟ ਕੁੜਤੀ ਸੈੱਟ ਕਈ ਡਿਜ਼ਾਈਨਾਂ ’ਚ ਉਪਲੱਬਧ ਹਨ, ਜਿਸ ਕਾਰਨ ਮੁਟਿਆਰਾਂ ਨੂੰ ਇਨ੍ਹਾਂ ’ਚ ਕਈ ਆਪਸ਼ਨ ਮਿਲ ਜਾਂਦੇ ਹਨ। ਇਨ੍ਹਾਂ ਸੈੱਟਾਂ ’ਚ ਕਈ ਤਰ੍ਹਾਂ ਦੀਆਂ ਸ਼ਾਰਟ ਕੁੜਤੀਆਂ ਜਿਵੇਂ ਕਾਲਰ ਡਿਜ਼ਾਈਨ ਦੀ ਕੁੜਤੀ, ਬੀ ਨੈੱਕ ਕੁੜਤੀ, ਰਾਊਂਡ ਨੈੱਕ, ਸਟ੍ਰੇਟ ਕੁੜਤੀ, ਸਿੰਪਲ ਕੁੜਤੀ ਅਤੇ ਵੱਖ-ਵੱਖ ਤਰ੍ਹਾਂ ਦੇ ਬਾਟਮ ’ਚ ਪਲਾਜੋ, ਸਟ੍ਰੇਟ ਪਲਾਜੋ, ਫਲੇਅਰ, ਅੰਬ੍ਰੇਲਾ ਫਲੇਅਰ, ਪੈਂਟ ਪਲਾਜੋ, ਅਫਗਾਨੀ ਸਟਾਈਲ ਸਲਵਾਰ ਆਦਿ ਸ਼ਾਮਲ ਹਨ।
ਸ਼ਾਰਟ ਕੁੜਤੀ ਸੈੱਟ ਇਕ ਸਟਾਈਲਿਸ਼ ਅਤੇ ਆਕਰਸ਼ਕ ਆਊਟਫਿਟ ਹੈ ਜਿਸ ਨੂੰ ਵੱਖ-ਵੱਖ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ। ਇਨ੍ਹਾਂ ’ਚ ਕੁੜਤੀ ਦੀ ਲੰਮਾਈ ਘੱਟ ਹੁੰਦੀ ਹੈ, ਜੋ ਇਕ ਸਟਾਈਲਿਸ਼ ਲੁਕ ਦਿੰਦੀ ਹੈ। ਇਨ੍ਹਾਂ ਦੇ ਬਾਟਮ ਵੀ ਆਰਾਮਦਾਇਕ ਅਤੇ ਸਟਾਈਲਿਸ਼ ਹੁੰਦੇ ਹਨ। ਸ਼ਾਰਟ ਕੁੜਤੀ ਸੈੱਟ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਪ੍ਰਿੰਟਿਡ ਸ਼ਾਰਟ ਕੁੜਤੀ ਸੈੱਟ ਵੱਖ-ਵੱਖ ਪ੍ਰਿੰਟ ਜਿਵੇਂ ਕਿ ਫਲੋਰਲ, ਡਾਟ, ਲਾਈਨਿੰਗ ਜਾਂ ਜਿਓਮੈਟਰਿਕ ’ਚ ਆਉਂਦੇ ਹਨ। ਐਂਬ੍ਰਾਇਡਰਡ ਸ਼ਾਰਟ ਕੁੜਤੀ ਸੈੱਟ ’ਚ ਵੱਖ-ਵੱਖ ਤਰ੍ਹਾਂ ਦੀ ਐਂਬ੍ਰਾਇਡਰੀ ਕੀਤੀ ਗਈ ਹੁੰਦੀ ਹੈ। ਪਲੇਨ ਸ਼ਾਰਟ ਕੁੜਤੀ ਸੈੱਟ ਪਲੇਨ ਕਲਰਜ਼ ’ਚ ਆਉਂਦਾ ਹੈ, ਜੋ ਮੁਟਿਆਰਾਂ ਨੂੰ ਸਿੰਪਲ ਅਤੇ ਸੋਬਰ ਲੁਕ ਦਿੰਦੇ ਹਨ। ਪੈਚਵਰਕ ਕੁੜਤੀ ਸੈੱਟ ’ਚ ਵੱਖ-ਵੱਖ ਤਰ੍ਹਾਂ ਦੇ ਫੈਬਰਿਕਸ ਨੂੰ ਇਕੱਠੇ ਜੋੜ ਕੇ ਬਣਾਇਆ ਜਾਂਦਾ ਹੈ, ਜੋ ਮੁਟਿਆਰਾਂ ਨੂੰ ਇਕ ਯੂਨੀਕ ਅਤੇ ਸਟਾਈਲਿਸ਼ ਲੁਕ ਦਿੰਦਾ ਹੈ।
ਲੈਸ ਵਰਕ ਸ਼ਾਰਟ ਕੁੜਤੀ ਸੈੱਟ ’ਚ ਲੈਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ’ਚ ਕੁੜਤੀ ਦੀ ਨੈੱਕ, ਸਲੀਵਜ਼ ਅਤੇ ਹੇਮਲਾਈਨ ’ਤੇ ਲੈਸ ਲਗਾਈ ਜਾਂਦੀ ਹੈ। ਇਹ ਸੈੱਟ ਵੱਖ-ਵੱਖ ਤਰ੍ਹਾਂ ਦੇ ਸਲੀਵ ਡਿਜ਼ਾਈਨ ਦੇ ਨਾਲ ਆਉਂਦੇ ਹਨ ਜਿਵੇਂ ਸ਼ਾਰਟ ਸਲੀਵ ਸੈੱਟ ’ਚ ਸਲੀਵ ਦੀ ਲੰਮਾਈ ਘੱਟ ਹੁੰਦੀ ਹੈ। ਕੈਪ ਸਲੀਵ ਕੁੜਤੀ ਸੈੱਟ ’ਚ ਸਲੀਵ ਦੀ ਲੰਮਾਈ ਥੋੜ੍ਹੀ ਜ਼ਿਆਦਾ ਹੁੰਦੀ ਹੈ। ਬੈੱਲ ਸਲੀਵ ਕੁੜਤੀ ਸੈੱਟ ’ਚ ਸਲੀਵ ਦੀ ਲੰਮਾਈ ਜ਼ਿਆਦਾ ਹੁੰਦੀ ਹੈ ਅਤੇ ਸਲੀਵ ਦਾ ਆਕਾਰ ਘੰਟੀ ਵਰਗਾ ਹੁੰਦਾ ਹੈ। ਕੱਟ ਸਲੀਵ ’ਚ ਕੁੜਤੀ ਦੀ ਸਲੀਵ ’ਤੇ ਕੱਟ ਵਰਕ ਕੀਤਾ ਹੁੰਦਾ ਹੈ। ਇਨ੍ਹਾਂ ’ਚ ਮੁਟਿਆਰਾਂ ਨੂੰ ਸਲੀਵਲੈੱਸ, ਸਟ੍ਰੈਪ ਡਿਜ਼ਾਈਨ, ਕਫ ਡਿਜ਼ਾਈਨ ਤੋਂ ਲੈ ਕੇ ਅੰਬ੍ਰੇਲਾ ਸਲੀਵਜ਼ ਵਾਲੇ ਸ਼ਾਰਟ ਕੁੜਤੀ ਸੈੱਟ ਕਾਫ਼ੀ ਪਸੰਦ ਆ ਰਹੇ ਹਨ। ਮੁਟਿਆਰਾਂ ਇਨ੍ਹਾਂ ਨੂੰ ਸ਼ਾਪਿੰਗ, ਪਿਕਨਿਕ, ਆਊਟਿੰਗ, ਆਫਿਸ, ਟ੍ਰੈਵਲਿੰਗ ਅਤੇ ਫੈਮਿਲੀ ਫੰਕਸ਼ਨਾਂ ’ਚ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ।
ਸ਼ਾਰਟ ਕੁੜਤੀ ਸੈੱਟ ਮੁਟਿਆਰਾਂ ਨੂੰ ਹਰ ਮੌਕੇ ’ਤੇ ਖੂਬਸੂਰਤ ਲੁਕ ਦਿੰਦੇ ਹਨ। ਇਸ ਨਾਲ ਮੁਟਿਆਰਾਂ ਨੂੰ ਮਾਡਰਨ ਅਤੇ ਫੈਸ਼ਨੇਬਲ ਲੁਕ ਮਿਲਦਾ ਹੈ। ਗਰਮੀਆਂ ’ਚ ਇਹ ਸੈੱਟ ਮੁਟਿਆਰਾਂ ਨੂੰ ਕੂਲ ਵਿਖਾਉਂਦੇ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਅਤੇ ਸਟਾਈਲਿਸ਼ ਬਣਾਉਣ ਲਈ ਇਨ੍ਹਾਂ ਦੇ ਨਾਲ ਜਿਊਲਰੀ ’ਚ ਨੈਕਲੇਸ, ਈਅਰਰਿੰਗਸ ਜਾਂ ਬ੍ਰੈਸਲੇਟ ਆਦਿ ਨੂੰ ਸਟਾਈਲ ਕਰ ਰਹੀਆਂ ਹਨ। ਅਸੈਸਰੀਜ਼ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਬੈਗ, ਹੈਂਡਬੈਗ, ਸਨ ਗਲਾਸਿਜ਼, ਵਾਚ ਆਦਿ ਨੂੰ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ’ਚ ਮੁਟਿਆਰਾਂ ਨੂੰ ਇਨ੍ਹਾਂ ਦੇ ਨਾਲ ਫਲੈਟ ਸ਼ੂਜ਼, ਹੀਲਜ਼, ਸੈਂਡਲ ਆਦਿ ਪਹਿਨੇ ਵੇਖਿਆ ਜਾ ਸਕਦਾ ਹੈ।
ਵਿਆਹ ਮੌਕੇ ਲਾੜੀ ਨੇ ਕੀਤਾ ਕੁਝ ਅਜਿਹਾ, ਮਹਿਮਾਨਾਂ ਦੇ ਉੱਡ ਗਏ ਰੰਗ, ਵਾਇਰਲ ਹੋ ਗਈ ਵੀਡੀਓ
NEXT STORY