ਬਾਰਸੀਲੋਨਾ (ਸਪੇਨ), (ਏ. ਪੀ.)– ਪੌਪ ਗਾਇਕਾ ਸ਼ਕੀਰਾ ਟੈਕਸ ਧੋਖਾਧੜੀ ਦੇ ਇਕ ਮਾਮਲੇ ’ਚ ਸੁਣਵਾਈ ਦੇ ਪਹਿਲੇ ਦਿਨ ਹੀ ਇਥੇ ਸੋਮਵਾਰ ਨੂੰ ਸਪੇਨ ਦੇ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋ ਗਈ। ਇਸ ਨਾਲ ਉਹ ਜੇਲ ਦੀ ਸਜ਼ਾ ਤੋਂ ਬਚ ਗਈ ਹੈ।
46 ਸਾਲਾ ਸ਼ਕੀਰਾ ਨੇ ਮੈਜਿਸਟ੍ਰੇਟ ਜੋਸ ਮੈਨੁਅਲ ਡੇਲ ਏਮੋ ਨੂੰ ਦੱਸਿਆ ਕਿ ਉਸ ਨੇ ਸਰਕਾਰੀ ਵਕੀਲਾਂ ਨਾਲ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ। ਗਾਇਕਾ ਨੇ ਸਪੇਨ ਸਰਕਾਰ ਨੂੰ 2012 ਤੋਂ 2014 ਦੇ ਵਿਚਕਾਰ 1.45 ਕਰੋੜ ਯੂਰੋ (1.58 ਕਰੋੜ ਅਮਰੀਕੀ ਡਾਲਰ) ਦਾ ਟੈਕਸ ਭੁਗਤਾਨ ਕਰਨ ’ਚ ਨਾਕਾਮ ਰਹਿਣ ਦੇ ਮਾਮਲੇ ’ਚ 6 ਦੋਸ਼ਾਂ ਨੂੰ ਮੰਨਣ ਦਾ ਜਵਾਬ ‘ਹਾਂ’ ’ਚ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਸਿਰਫ 8 ਮਿੰਟਾਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਸਰਕਾਰੀ ਵਕੀਲਾਂ ਨੇ ਜੁਲਾਈ ’ਚ ਕਿਹਾ ਸੀ ਕਿ ਉਹ ਅਦਾਲਤ ਨੂੰ ਸ਼ਕੀਰਾ ਨੂੰ ਲਗਭਗ 8 ਸਾਲ ਦੀ ਕੈਦ ਦੀ ਸਜ਼ਾ ਦੇਣ ਲਈ ਕਹਿਣਗੇ ਤੇ 2.4 ਕਰੋੜ ਯੂਰੋ (2.6 ਕਰੋੜ ਅਮਰੀਕੀ ਡਾਲਰ) ਦੇ ਜੁਰਮਾਨੇ ਦੀ ਵੀ ਮੰਗ ਕਰਨਗੇ।
ਸ਼ਕੀਰਾ ਨੂੰ ਟੈਕਸ ਧੋਖਾਧੜੀ ਦੇ ਮਾਮਲੇ ’ਚ ਸੋਮਵਾਰ ਨੂੰ ਬਾਰਸੀਲੋਨਾ ਦੀ ਅਦਾਲਤ ’ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਇਹ ਮਾਮਲਾ 2012 ਤੋਂ 2014 ਦੇ ਸਮੇਂ ਦੌਰਾਨ ਸ਼ਕੀਰਾ ਦੇ ਘਰ ’ਤੇ ਆਧਾਰਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੋਨੀ ਸਿੰਘ ਦਾ ਗੀਤ ‘ਰਾਜਪੂਤੀ ਜ਼ੋਰ’ ਰਿਲੀਜ਼, ਦੇਖੋ ਵੀਡੀਓ
NEXT STORY