ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਟਿਨਸੇਲ ਟਾਊਨ ਦੇ ਨਵੇਂ ਲਵ ਬਰਡਸ ਹਨ। ਦੋਵੇਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀਆਂ ਕਰਕੇ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹਨ। ਹਾਲ ਹੀ 'ਚ ਇਸ ਲਵ ਬਰਡ ਨੂੰ ਮੁੰਬਈ ਦੀਆਂ ਸੜਕਾਂ 'ਤੇ ਦੇਖਿਆ ਗਿਆ।
ਇਸ ਦੌਰਾਨ ਦੋਵਾਂ ਦਾ ਲਵੀ ਡਵੀ ਅੰਦਾਜ਼ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਸ਼ਮਿਤਾ ਵ੍ਹਾਈਟ ਐਂਡ ਬਲਿਊ ਟਾਈ ਐਂਡ ਡਾਈ ਕਰਾਪ ਟਾਪ ਤੇ ਟਰੈਕ ਪੈਂਟ 'ਚ ਕੂਲ ਦਿਖੀ। ਮਿਨੀਮਲ ਮੇਕਅਪ, ਖੁੱਲ੍ਹੇ ਵਾਲ ਸ਼ਮਿਤਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ।
ਉਧਰ ਰਾਕੇਸ਼ ਦੀ ਗੱਲ ਕਰੀਏ ਤਾਂ ਉਹ ਬਲੈਕ ਚੈੱਕ ਟੀ-ਸ਼ਰਟ ਅਤੇ ਪੈਂਟ 'ਚ ਸੁੰਦਰ ਨਜ਼ਰ ਆਏ। ਜੋੜੇ ਨੇ ਮੀਡੀਆ ਦੇ ਸਾਹਮਣੇ ਪੋਜ਼ ਦਿੱਤੇ। ਪ੍ਰਸ਼ੰਸਕ ਸ਼ਮਿਤਾ ਅਤੇ ਰਾਕੇਸ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਦੀ ਮੁਲਾਕਾਤ 'ਬਿਗ ਬੌਸ ਓ.ਟੀ.ਟੀ.' ਦੇ ਦੌਰਾਨ ਹੋਈ ਸੀ। ਸ਼ੋਅ ਦੇ ਦੌਰਾਨ ਹਮੇਸ਼ਾ ਦੋਵਾਂ ਨੂੰ ਕਦੇ ਝਗੜਦੇ ਦੇਖਿਆ ਗਿਆ ਤਾਂ ਕਦੇ ਦੋਵਾਂ ਦੇ ਵਿਚਾਲੇ ਨਜ਼ਦੀਕੀਆਂ ਦਿਖੀਆਂ।
ਦੋਵਾਂ ਨੇ ਸ਼ੋਅ 'ਚ ਖੁੱਲ੍ਹ ਕੇ ਇਕ-ਦੂਜੇ ਦੇ ਲਈ ਪਿਆਰ ਜਤਾਇਆ। ਪ੍ਰਸ਼ੰਸਕ ਨੇ ਤਾਂ ਇਸ ਜੋੜੀ ਨੂੰ ਪਿਆਰ ਨਾਲ 'ShaRa' ਬੁਲਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਉਧਰ ਜਦੋਂ ਸ਼ਮਿਤਾ ਬਿਗ ਬੌਸ 15 ਦੇ ਦੌਰਾਨ ਸ਼ਮਿਤਾ ਅੰਦਰ ਸੀ ਤਾਂ ਰਾਕੇਸ਼ ਉਨ੍ਹਾਂ ਨੂੰ ਸਪੋਰਟ ਕਰਨ ਸ਼ੋਅ 'ਚ ਪਹੁੰਚੀ।
ਵਿੱਕੀ ਕੌਸ਼ਲ ਤੇ ਐਮੀ ਵਿਰਕ ਇਕੱਠੇ ਕਰਨ ਜਾ ਰਹੇ ਨੇ ਫ਼ਿਲਮ, ਸਾਹਮਣੇ ਆਈ ਤਸਵੀਰ
NEXT STORY